ਕਿਹਾ, ਆਪਣੇ ਪੁੱਤ ਦੀ ਫੋਟੋ ਲੈ ਕੇ ਚੜਾਂਗਾ ਵਿਧਾਨ ਸਭਾ ਦੀਆਂ ਪੌੜੀਆਂ
ਮਾਨਸਾ, 29 ਸਤੰਬਰ, ਦੇਸ਼ ਕਲਿੱਕ ਬਿਓਰੋ :
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਵਿੱਚ ਚੋਣ ਲੜਨਗੇ। ਬਲਕੌਰ ਸਿੰਘ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਪਾਂ ਡਟ ਕੇ ਚੋਣ ਲੜਾਂਗੇ ਅਤੇ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਕਿਹਾ ਕਿ ਮੇਰੇ ਪੁੱਤ (ਸਿੱਧੂ ਮੂਸੇਵਾਲਾ) ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ। ਉਨ੍ਹਾਂ ਕਿਹਾ ਕਿ ਉਸਦੀ ਆਤਮਾਂ ਉਦੋਂ ਸ਼ਾਂਤ ਹੋਵੇਗੀ ਜਦੋਂ ਉਸਦੀ ਫੋਟੋ ਲੈ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਂਗੇ। ਉਨ੍ਹਾਂ ਕਿਹਾ ਕਿ ਹੋ ਸਕਦਾ ਮੈਂ ਸਿਹਤ ਠੀਕ ਨਾ ਹੋਣ ਕਾਰਨ ਹੋ ਸਕਦਾ ਸਭ ਤੱਕ ਨਾ ਪਹੁੰਚਿਆ ਜਾਵੇ, ਪਰ ਜੋ ਸਿੱਧੂ ਦਾ ਢਾਂਚਾ ਖੜ੍ਹਾਂ ਕੀਤਾ ਉਸ ਰਾਹੀਂ ਪਹੁੰਚਾਗਾ। ਉਨ੍ਹਾਂ ਕਿਹਾ ਕਿ ਤੁਹਾਡਾ ਸਾਥਾ ਜਿਵੇਂ ਪਹਿਲਾਂ ਰਿਹਾ, ਹੁਣ ਵੀ ਮੈਨੂੰ ਉਮੀਦ ਹੈ ਕਿ ਤੁਸੀਂ ਸਾਥ ਦੇਵੋਗੇ।