ਇੱਕ ਸਕੂਲ ਦੀ ਇਮਾਰਤ ਢਹਿਣ ਕਾਰਨ ਕਈ ਵਿਦਿਆਰਥੀ ਦੀ ਮੌਤ ਹੋ ਗਈ ਹੈ। ਦਰਜਨਾਂ ਲੋਕ ਜ਼ਖਮੀ ਹੋਏ ਹਨ, ਅਤੇ ਲਗਭਗ 65 ਵਿਦਿਆਰਥੀਆਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ।
ਜਕਾਰਤਾ, 30 ਸਤੰਬਰ, ਦੇਸ਼ ਕਲਿਕ ਬਿਊਰੋ :
ਇੱਕ ਸਕੂਲ ਦੀ ਇਮਾਰਤ ਢਹਿਣ ਕਾਰਨ ਕਈ ਵਿਦਿਆਰਥੀ ਦੀ ਮੌਤ ਹੋ ਗਈ ਹੈ। ਦਰਜਨਾਂ ਲੋਕ ਜ਼ਖਮੀ ਹੋਏ ਹਨ, ਅਤੇ ਲਗਭਗ 65 ਵਿਦਿਆਰਥੀਆਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ।
ਬਚਾਅ ਕਰਮਚਾਰੀ ਫਸੇ ਵਿਦਿਆਰਥੀਆਂ ਨੂੰ ਆਕਸੀਜਨ ਅਤੇ ਪਾਣੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਮਾਰਤ ਢਹਿਣ ਤੋਂ 12 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ ਸੀ।ਇਹ ਦੁਰਘਟਨਾ ਇੰਡੋਨੇਸ਼ੀਆ ਵਿੱਚ ਵਾਪਰੀ ਹੈ।
ਇਹ ਇਮਾਰਤ ਪੂਰਬੀ ਜਾਵਾ ਦੇ ਸਿਦੋਆਰਜੋ ਸ਼ਹਿਰ ਵਿੱਚ ਅਲ ਖੋਜੀਨੀ ਇਸਲਾਮਿਕ ਬੋਰਡਿੰਗ ਸਕੂਲ ਦੀ ਸੀ। ਬਚਾਅ ਕਰਮਚਾਰੀਆਂ, ਪੁਲਿਸ ਅਤੇ ਸੈਨਿਕਾਂ ਨੇ ਮਲਬੇ ਵਿੱਚੋਂ ਅੱਠ ਜ਼ਖਮੀ ਬੱਚਿਆਂ ਨੂੰ ਬਾਹਰ ਕੱਢਿਆ ਹੈ। ਰਿਪੋਰਟਾਂ ਮੁਤਾਬਕ ਮਲਬੇ ਵਿੱਚੋਂ ਹੋਰ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਵੱਧ ਗਈ ਹੈ।