ਮਾਤਾ ਮਨਸਾ ਦੇਵੀ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਦਾ ਟੈਂਪੂ ਪਲਟਿਆ, 1 ਦੀ ਮੌਤ 26 ਜ਼ਖ਼ਮੀ

ਪੰਜਾਬ

ਚੰਡੀਗੜ੍ਹ, 30 ਸਤੰਬਰ, ਦੇਸ਼ ਕਲਿਕ ਬਿਊਰੋ :

ਮਾਤਾ ਮਨਸਾ ਦੇਵੀ ਮੰਦਿਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇੱਕ ਟੈਂਪੂ ਪਲਟ ਗਿਆ, ਜਿਸ ਕਾਰਨ 26 ਲੋਕ ਜ਼ਖਮੀ ਹੋ ਗਏ ਅਤੇ ਇੱਕ ਦੀ ਮੌਤ ਹੋ ਗਈ। ਪੰਚਕੁਲਾ ਸੈਕਟਰ 21 ਥਾਣਾ ਜ਼ਖਮੀਆਂ ਦੇ ਬਿਆਨ ਦਰਜ ਕਰ ਰਿਹਾ ਹੈ।
ਜ਼ੀਰਕਪੁਰ ਤੋਂ ਲਗਭਗ 35 ਸ਼ਰਧਾਲੂ ਸੋਮਵਾਰ ਸ਼ਾਮ ਨੂੰ ਮਾਤਾ ਮਨਸਾ ਦੇਵੀ ਮੰਦਿਰ ਦੇ ਦਰਸ਼ਨ ਕਰਨ ਲਈ ਪੰਚਕੂਲਾ ਆਏ ਸਨ। ਉਹ ਮੰਗਲਵਾਰ ਰਾਤ 1 ਵਜੇ ਦੇ ਕਰੀਬ ਘਰ ਵਾਪਸ ਆ ਰਹੇ ਸਨ। ਪੰਚਕੂਲਾ ਵਿੱਚ ਸੈਕਟਰ 3 ਦੇ ਨੇੜੇ ਇੱਕ ਫਲਾਈਓਵਰ ਤੋਂ ਉਤਰਦੇ ਸਮੇਂ, ਟੈਂਪੂ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ। ਇਸ ਵਿੱਚ ਸਵਾਰ 26 ਲੋਕ ਜ਼ਖਮੀ ਹੋ ਗਏ।
ਜ਼ੀਰਕਪੁਰ ਦੇ ਰਹਿਣ ਵਾਲੇ ਰਾਜ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਰਾਜ ਜ਼ੀਰਕਪੁਰ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਦਾ ਸੀ।ਇਸ ਦੇ ਨਾਲ ਹੀ ਨਾਬਾਲਗ ਨੌਜਵਾਨ ਦਾ ਇੱਕ ਹੱਥ ਵੀ ਕੱਟਿਆ ਗਿਆ। ਉਹ ਟੈਂਪੂ ਹੇਠ ਕੁਚਲਿਆ ਗਿਆ। ਗੰਭੀਰ ਸੱਟਾਂ ਕਾਰਨ ਜ਼ਖਮੀਆਂ ਵਿੱਚੋਂ ਪੰਜ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਇਸ ਸਮੇਂ ਬਾਕੀ ਜ਼ਖਮੀਆਂ ਦਾ ਪੰਚਕੂਲਾ ਸੈਕਟਰ-6 ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।