ਚੰਡੀਗੜ੍ਹ, 1 ਅਕਤੂਬਰ 2025, ਦੇਸ਼ ਕਲਿੱਕ ਬਿਓਰੋ :
ਅੱਜ ਇੱਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬੈਨਰ ਥੱਲੇ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੀਆਂ ਵਰਕਰਾਂ ਹੈਲਪਰਾਂ ਨੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦੇ ਦਫਤਰ ਦਾ ਘਰਾਓ ਕੀਤਾ। ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਆਗਣਵਾੜੀ ਵਰਕਰਾਂ ਹੈਲਪਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਆਗਣਵਾੜੀ ਵਰਕਰਾਂ ਹੈਲਪਰਾ ਨੂੰ ਮਾਣ ਭੱਤਾ ਦੇਣ ਦੇ ਵਿੱਚ ਅਸਫਲ ਰਹੀ ਹੈ । ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆਗਣਵਾੜੀ ਵਰਕਰਾਂ ਹੈਲਪਰਾ ਨੂੰ ਕਦੇ ਵੀ ਸਮੇਂ ਸਿਰ ਅਤੇ ਪੂਰਾ ਮਾਣ ਭੱਤਾ ਨਹੀਂ ਮਿਲਿਆ ਹਮੇਸ਼ਾ ਅੱਧਾ ਮਾਣ ਭੱਤਾ ਮਿਲਦਾ ਹੈ ਅਤੇ ਉਹ ਵੀ ਛੇ-ਛੇ ਮਹੀਨੇ ਬੀਤ ਜਾਂਦੇ ਹਨ ਕਈ ਵਾਰ 10 ਮਹੀਨੇ ਤੋਂ ਉੱਪਰ ਸਮਾਂ ਹੋ ਜਾਂਦਾ ਹੈ ਕਿ ਆਂਗਣਵਾੜੀ ਵਰਕਰਾਂ ਹੈਲਪਰਾ ਮਾਨ ਭੱਤੇ ਨੂੰ ਤਰਸਦੀਆਂ ਰਹਿੰਦੀਆਂ ਹਨ ਉਹਨਾਂ ਦੇ ਕੰਮ ਕਰਨ ਤੋਂ ਬਾਅਦ ਮਾਣ ਭਤੇ ਨੂੰ ਉਡੀਕਦਿਆਂ ਤਿੱਥ ਤਿਉਹਾਰ ਵੀ ਚਲੇ ਜਾਂਦੇ ਹਨ ,ਸੋ ਪੰਜਾਬ ਦੀ ਸਰਕਾਰ ਦੀ ਇਹ ਬਹੁਤ ਵੱਡੀ ਨਕਾਮੀ ਹੈ ਕਿ ਉਹ ਸੈਂਟਰ ਵੱਲੋਂ ਮਿਲੇ ਫੰਡਾਂ ਨੂੰ ਹੋਰ ਕਿਸੇ ਥਾਂ ਤੇ ਵਰਤ ਕੇ ਆਗਣਵਾੜੀ ਵਰਕਰਾਂ ਹਲਪਰਾ ਨੂੰ ਹਮੇਸ਼ਾ ਪਰੇਸ਼ਾਨ ਕਰਦੀ ਹੈ ਅਤੇ ਉਹਨਾਂ ਦੀਆਂ ਲੋੜਾਂ ਉਹਨਾਂ ਨੂੰ ਅਣਗੌਲਿਆਂ ਕਰਕੇ ਉਹਨਾਂ ਨੂੰ ਮਾਨ ਭੱਤੇ ਤੋਂ ਵਰਵੇ ਰੱਖਦੀ ਹੈ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਆਗਣਵਾੜੀ ਵਰਕਰਾਂ ਹੈਲਪਰਾਂ ਨੂੰ ਮਜਬੂਰ ਕਰ ਰਿਹਾ ਹੈ ਕਿ ਰਾਸ਼ਨ ਕਾਰਡ ਧਾਰਕਾਂ ਦਾ ਈ ਕੇਵਾਈਸੀ ਕੀਤਾ ਜਾਵੇ ,ਜੋ ਲੋਕ ਟ੍ਰੇਸ ਨਹੀਂ ਹੋ ਰਹੇ ਉਹਨਾਂ ਨੂੰ ਲੱਭਿਆ ਜਾਵੇ ,ਹਰਗੋਬਿੰਦ ਕੌਰ ਨੇ ਕਿਹਾ ਕਿ ਕੰਮ ਡੀਪੋ ਹੋਲਡਰਾਂ ਦਾ ਹੈ ਆਗਣਵਾੜੀ ਵਰਕਰਾਂ ਦਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਆਗਣਵਾੜੀ ਵਰਕਰਾਂ ਹੈਲਪਰਾਂ ਨੂੰ ਸਮਾਰਟ ਫੋਨ ਦੇਵੇ ਅਤੇ ਪੂਰਾ ਰੀਚਾਰਜ ਭੱਤਾ ਚਾਰਜ ਦੇਵੇ, ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ ਦੇ ਵਿੱਚ ਬੱਚੇ ਭੇਜੇ ਜਾਣ ਕਿਉਂਕਿ ਬੱਚੇ ਸਕੂਲਾਂ ਦੇ ਵਿੱਚ ਬੈਠੇ ਹਨ। ਸੋ ਉਹਨਾਂ ਨੇ ਇਹ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਸੰਘਰਸ਼ ਜਾਰੀ ਰੱਖਾਂਗੇ ਵਿਭਾਗ ਵੱਲੋਂ ਭਰੋਸਾ ਦਿੱਤਾ ਗਿਆ ਕਿ ਦੋ ਦਿਨ ਦੇ ਅੰਦਰ ਅੰਦਰ ਉਹਨਾਂ ਦਾ ਮਾਨ ਭੱਤਾ ਪਾਸ ਕਰਕੇ ਥੱਲੇ ਦਫਤਰਾਂ ਦੇ ਵਿੱਚ ਭੇਜਿਆ ਜਾਊਗਾ। ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਮਾਨਭੱਤਾ ਨਾ ਭੇਜਿਆ ਗਿਆ ਤਾਂ ਵਿਭਾਗੀ ਮੰਤਰੀ ਬਲਜੀਤ ਕੌਰ ਦਾ ਘਰਾਓ ਕਰਨਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਵਿਭਾਗ ਦੀ ਹੋਵੇਗੀ।
ਅੱਜ ਦੇ ਇਸ ਰੋਸ ਪ੍ਰਦਰਸ਼ਨ ਨੂੰ ਸਿੰਦਰਪਾਲ ਕੌਰ ਥਾਂਦੇਵਾਲਾ ,ਸਤਵੰਤ ਕੌਰ ਭੋਗਪੁਰ ,ਗੁਰਮੀਤ ਕੌਰ ਬਠਿੰਡਾ, ਦਲਜੀਤ ਕੌਰ ਬਰਨਾਲਾ , ਗੁਰਅੰਮ੍ਰਿਤ ਕੌਰ ਲੁਧਿਆਣਾ, ਸੁਨਿਰਮਲ ਕੌਰ ਗੁਰਦਾਸਪੁਰ, ਮਨਜੀਤ ਕੌਰ ਕਪੂਰਥਲਾ, ਜਤਿੰਦਰ ਕੌਰ ਚੋਹਲਾ ਸਾਹਿਬ ,ਰੇਸ਼ਮਾ ਰਾਣੀ ਫਾਜ਼ਲਕਾ, ਸੀਲਾ ਰਾਣੀ ਫਾਜ਼ਿਲਕਾ ਮਨਜੀਤ ਕੌਰ ਬਰਿਆਲੀ ,ਦਲਜੀਤ ਕੌਰ ਰੋਪੜ, ਖੁਸ਼ਪਾਲ ਕੌਰ ਫਰੀਦਕੋਟ, ਕੁਲਵੰਤ ਕੌਰ ਲੁਹਾਰਾ, ਸਰਬਜੀਤ ਕੌਰ ਬਾਘਾ ਪੁਰਾਣਾ, ਸ਼ਿੰਦਰਪਾਲ ਕੌਰ ਝਨੀਰ, ਪਰਮਜੀਤ ਕੌਰ ਰੁਲਦੂ ਵਾਲਾ, ਕਿਰਨਜੀਤ ਕੌਰ ਮਲੋਟ ,ਕੁਲਜੀਤ ਕੌਰ ਗੁਰੂ ਹਰ ਸਹਾਇ, ਸੰਤੋਸ਼ ਕੌਰ ਵੇਰਕਾ, ਹਰਪਿੰਦਰ ਕੌਰ ਸ੍ਰੀ ਹਰਗੋਬਿੰਦਪੁਰ, ਗੁਰਪ੍ਰੀਤ ਕੌਰ ਗੋਲਵੜ, ਆਦਿ ਆਗੂਆਂ ਨੇ ਸੰਬੋਧਨ ਕੀਤਾ।