ਮਨੀਲਾ, 1 ਅਕਤੂਬਰ, ਦੇਸ਼ ਕਲਿਕ ਬਿਊਰੋ :
ਫਿਲੀਪੀਨਜ਼ ਦੇ ਬੋਹੋਲ ਸੂਬੇ ਵਿੱਚ 6.9 ਤੀਬਰਤਾ ਦਾ ਭੂਚਾਲ ਆਇਆ।ਇਸ ਜਬਰਦਸਤ ਭੂਚਾਲ ਕਾਰਨ 31 ਲੋਕਾਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਲੋਕ ਜ਼ਖਮੀ ਦੱਸੇ ਜਾ ਰਹੇ ਹਨ ।ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਪਹਿਲਾਂ ਇਸਦੀ ਤੀਬਰਤਾ 7.0 ਦੱਸੀ ਸੀ, ਪਰ ਬਾਅਦ ਵਿੱਚ ਇਸਦੀ ਤੀਬਰਤਾ ਘਟਾ ਕੇ 6.9 ਕਰ ਦਿੱਤੀ ਗਈ।
ਭੂਚਾਲ ਦਾ ਕੇਂਦਰ ਬੋਹੋਲ ਸੂਬੇ ਦੇ ਇੱਕ ਕਸਬੇ ਕੈਲਾਪੇ ਤੋਂ ਲਗਭਗ 11 ਕਿਲੋਮੀਟਰ ਦੱਖਣ-ਪੂਰਬ ਵਿੱਚ ਸੀ, ਜਿੱਥੇ ਲਗਭਗ 33,000 ਲੋਕ ਰਹਿੰਦੇ ਸਨ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਜਾਨ ਬਚਾਉਣ ਲਈ ਆਪਣੇ ਘਰਾਂ ਤੋਂ ਬਾਹਰ ਆ ਗਏ।ਸਰਕਾਰ ਅਤੇ ਰਾਹਤ ਟੀਮਾਂ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ।
