ਫਰੀਦਕੋਟ, 3 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਖੇਤਾਂ ਵਿੱਚ ਕਰੰਟ ਲੱਗਣ ਕਾਰਨ ਇਕ ਕਿਸਾਨ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਤਾ ਦੇ ਕੋਠੇ ਸੰਤਾ ਸਿੰਘ ਵਾਲੇ ਦੇ ਖੇਤਾਂ ਵਿਚੋਂ ਲੰਘਦੀ ਤਾਰ ਦੀ ਲਪੇਟ ਵਿੱਚ ਆਉਣ ਕਾਰਨ ਕਿਸਾਨ ਦੀ ਮੌਤ ਹੋ ਗਈ। ਪਿੰਡ ਰੋੜੀਕਪੂਰਾ ਦੇ ਕੋਠੇ ਡਿੰਗੀ ਵਾਲਾ ਦਾ ਕਿਸਾਨ ਗੁਰਤੇਜ ਸਿੰਘ ਕੋਠੇ ਸੰਤਾ ਸਿੰਘ ਵਾਲੇ ਵਿਖੇ ਖੇਤੀ ਠੇਕੇ ਉਤੇ ਲੈ ਕੇ ਵਾਹੀ ਕਰਦਾ ਸੀ। ਖੇਤਾਂ ਵਿਚੋਂ ਦੀ ਲੰਘਦੀ ਬਿਜਲੀ ਦੀ ਤਾਰ ਖੇਤਾਂ ਵਿੱਚ ਡਿੱਗ ਪਈ। ਤਾਰ ਟੁੱਟਣ ਦਾ ਪਤਾ ਨਾ ਲੱਗਿਆ ਤੇ ਗੁਰਤੇਜ ਸਿੰਘ ਨੂੰ ਲਪੇਟ ਵਿੱਚ ਲੈ ਲਿਆ। ਜ਼ਖਮੀ ਹਾਲਤ ਵਿੱਚ ਤੁਰੰਤ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ।




