ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕੀਤਾ ਧੰਨਵਾਦ
ਚੰਡੀਗੜ੍ਹ ,4 ਅਕਤੂਬਰ 2025, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੁੜ ਵਸੇਬੇ ਅਤੇ ਰਾਹਤ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਚੀਫ਼ ਮਿਨਿਸਟਰ ਰੰਗਲਾ ਪੰਜਾਬ ਫੰਡ ਵਿੱਚ ਲੋਕਾਂ ਵੱਲੋਂ ਵੱਡੇ ਪੱਧਰ ਤੇ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਸੰਦਰਭ ਵਿੱਚ ਐਸ.ਬੀ.ਆਈ. ਚੰਡੀਗੜ ਸਰਕਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤਾ ਗਈ। ਇਸ਼ ਦੌਰਾਨ ਐਸ.ਬੀ.ਆਈ. ਵੱਲੋਂ 1.55 ਕਰੋੜ ਰੁਪਏ ਦਾ ਚੈਕ ਚੀਫ਼ ਮਿਨਿਸਟਰ ਰੰਗਲਾ ਪੰਜਾਬ ਫੰਡ ਵਿੱਚ ਭੇਂਟ ਕੀਤਾ ਗਿਆ।
ਇਸ ਮੌਕੇ ਸ੍ਰੀ ਕ੍ਰਿਸ਼ਨ ਸ਼ਰਮਾ ਚੀਫ਼ ਜਨਰਲ ਮੈਨੇਜਰ ਐਸ.ਬੀ.ਆਈ, ਸ੍ਰੀ ਮਨਮੀਤ ਸਿੰਘ ਛਾਬੜਾ ਜਨਰਲ ਮੈਨੇਜਰ ਐਸ.ਬੀ.ਆਈ, ਸ਼੍ਰੀ ਕਾਜਲ ਭੌਮਿਕ ਡਿਪਟੀ ਜਨਰਲ ਮੈਨੇਜਰ ਐਚ.ਆਰ ਐਸ.ਬੀ.ਆਈ, ਸ਼੍ਰੀ ਰਾਜੀਵ ਸਰਹਿੰਦੀ ਪ੍ਰਧਾਨ, ਸ਼੍ਰੀ ਪ੍ਰਿਯਵ੍ਰਤ ਜਨਰਲ ਸਕੱਤਰ ਐਸਬੀਆਈ ਆਫੀਸਰਜ਼ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਅਤੇ ਸ੍ਰੀ ਕੌਸ਼ਲ ਐਸਬੀਆਈ ਸਟਾਫ ਐਸੋਸੀਏਸ਼ਨ ਵੀ ਮੌਜੂਦ ਰਹੇ, ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗੰਵਤ ਸਿੰਘ ਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਇਸ ਕੁਦਰਤੀ ਆਪਦਾ ਸਮੇਂ ਸੂਬਾ ਸਰਕਾਰ ਦੀ ਮਦਦ ਲਈ ਅੱਗੇ ਆਉਣ ਵਾਸਤੇ ਐਸ.ਬੀ.ਆਈ. ਆਫੀਸਰਜ਼ ਐਸੋਸਿਏਸ਼ਨ ਅਤੇ ਐਸ.ਬੀ.ਆਈ. ਸਟਾਫ਼ ਐਸੋਸਿਏਸ਼ਨ ਦਾ ਧੰਨਵਾਦ ਕੀਤਾ ਗਿਆ।