ਮਾਮਲਾ ਆਗਣਵਾੜੀ ਵਰਕਰਾਂ ਹੈਲਪਰਾ ਨੂੰ ਕੇਂਦਰ ਸਰਕਾਰ ਵੱਲੋਂ 50 ਸਾਲ ਬੀਤ ਜਾਣ ਤੇ ਪੱਕੇ ਨਾ ਕਰਨ ਦਾ
ਕੇਂਦਰ ਸਰਕਾਰ 28 ਲੱਖ ਔਰਤਾਂ ਦਾ ਕਰ ਰਹੀ ਹੈ ਸ਼ੋਸ਼ਣ- ਹਰਗੋਬਿੰਦ ਕੌਰ
ਫਾਜ਼ਿਲਕਾ/ ਜਲਾਲਾਬਾਦ, 6 ਅਕਤੂਬਰ 2025 :
ਅੱਜ ਇਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ਤੇ ਰੇਸ਼ਮਾ ਰਾਣੀ ਫਾਜ਼ਿਲਕਾ ਅਤੇ ਸ਼ੀਲਾ ਰਾਣੀ ਗਰੂਹਰਸਾਏ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਲਈ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ,ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਈਸੀਡੀਐਸਐਸ ਸਕੀਮ ਨੂੰ ਚਾਲੂ ਹੋਇਆ 50 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਪਰ ਕੇਂਦਰ ਦੀ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾ ਨੂੰ ਸਿਰਫ ਨਿਗੂਣਾ ਜਿਹਾ ਮਾਣ ਭੱਤਾ 4500 ਵਰਕਰ ਤੇ 2250 ਹੈਲਪਰ ਦਿੱਤਾ ਜਾ ਰਿਹਾ ਹੈ ਜੋ ਨਾਰੀ ਦਾ ਸ਼ੋਸ਼ਣ ਹੈ ਹਿੰਦਸਤਾਨ ਦੇ ਵਿੱਚ 28 ਲੱਖ ਔਰਤਾਂ ਇਸ ਸਕੀਮ ਦੇ ਵਿੱਚ ਕੰਮ ਕਰਦੀਆਂ ਹਨ ਪਰੰਤੂ 50 ਸਾਲ ਬੀਤ ਜਾਣ ਦੇ ਬਾਅਦ ਵੀ ਆਗਣਵਾੜੀ ਵਰਕਰਾਂ ਹੈਲਪਰਾ ਨੂੰ ਪੱਕੇ ਨਹੀਂ ਕੀਤਾ ਗਿਆ ।ਪਿਛਲੇ ਅੱਠ ਸਾਲਾਂ ਤੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਗਣਵਾੜੀ ਵਰਕਰਾਂ ਹੈਲਪਰਾ ਦੇ ਮਾਣ ਭੱਤੇ ਵਿੱਚ ਇਕ ਰੁਪਏ ਦਾ ਵਾਧਾ ਨਹੀਂ ਕੀਤਾ ਜਦਕਿ ਮੰਹਿਗਾਈ ਕਈ ਗੁਣਾ ਵੱਧ ਗਈ ਹੈ। ਉਹਨਾਂ ਨੇ ਮੰਗ ਕੀਤੀ ਕਿ ਕੇਂਦਰ ਦੀ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਪੱਕਿਆਂ ਕਰੇ ਆਈਸੀਡੀਐਸ ਸਕੀਮ ਨੂੰ ਵਿਭਾਗ ਵਿੱਚ ਤਬਦੀਲ ਕਰੇ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਜਦੋਂ ਤੱਕ ਇਹ ਨਹੀਂ ਕੀਤਾ ਜਾਂਦਾ ਘੱਟੋ ਘੱਟ ਉਜਰਤਾ ਲਾਗੂ ਕੀਤੀਆਂ ਜਾਣ ਅਗਣਵਾੜੀ ਵਰਕਰਾਂ ਹੈਲਪਰਾਂ ਨੂੰ ਹਰ ਮਹੀਨੇ ਦਾ ਮੈਡੀਕਲ ਅਲਾਉਂਸ ਦਿੱਤਾ ਜਾਵੇ। ਆਗਣਵਾਣੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਪੈਕਟ ਬੰਦ ਖਾਣੇ ਦੀ ਥਾਂ ਤੇ ਤਾਜ਼ਾ ਪਕਾ ਕੇ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਹੈਲਪਰਾਂ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਕੰਪੇਨ ਚਲਾਈ ਜਾ ਰਹੀ ਹੈ ਕਿ ਚੁਣੇ ਚੁਣੇ ਹੋਏ ਸੰਸਦ ਮੈਂਬਰ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕਰ ਰਹੀਆਂ ਹਨ ,ਕਿ ਉਹ ਸੰਸਦ ਦੇ ਵਿੱਚ ਸਾਡੀ ਆਵਾਜ਼ ਉਠਾਉਣ। ਸ੍ ਸ਼ੇਰ ਸਿੰਘ ਘੁਬਾਇਆ ਐਮਪੀ ਨੂੰ ਪ੍ਰਧਾਨ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਕੋਲ ਮੰਗ ਕੀਤੀ ਗਈ ਕਿ ਉਹ ਸਾਡੀ ਮੰਗ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਅਤੇ ਸੰਸਦ ਦੇ ਵਿੱਚ ਸਾਡੀ ਆਵਾਜ਼ ਉਠਾਉਣ ਇਸ ਸਮੇਂ ਕੁਲਜੀਤ ਕੌਰ ਗੁਰੂ ਸਹਾਇ ਛਿੰਦਰ, ਪ੍ਰਕਾਸ਼ ਕੌਰ ਮਮਦੋਟ, ਪਰਮਿੰਦਰ ਕੌਰ ਘੱਲ ਖੁਰਦ ,ਗੁਰਵੰਤ ਕੌਰ ਅਬੋਹਰ, ਇੰਦਰਜੀਤ ਕੌਰ ਖੂਹੀਆ ਸਰਵਰ,, ਮਨਜੀਤ ਕੌਰ ਫਿਰੋਜ਼ਪੁਰ, ,ਨਰਿੰਦਰ ਕੌਰ ਮੁਦਕੀ ਸਰਕਲ ਪ੍ਰਧਾਨ, ਕਸ਼ਮੀਰ ਕੌਰ ਗੁਰੂਹਰਸਾਏ ਕੌਰ , ਸਮਿੱਤਰਾਂ ਦੇਵੀ, ਸੀਤਾ ਦੇਵੀ ਸਤਬੀਰ ਕੌਰ ਸ਼ਿਮਲਾ ਰਾਣੀ ਫਾਜ਼ਿਲਕਾ ਆਦਿ ਆਗੂ ਹਾਜ਼ਰ ਸਨ।