ਪੱਛਮੀ ਬੰਗਾਲ, 6 ਅਕਤੂਬਰ : ਦੇਸ਼ ਕਲਿਕ ਬਿਊਰੋ :
ਸੋਮਵਾਰ ਨੂੰ ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਭਾਜਪਾ ਸੰਸਦ ਮੈਂਬਰ ਖਗੇਨ ਮੁਰਮੂ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸੰਸਦ ਮੈਂਬਰ ਖਗੇਨ ਮੁਰਮੂ ‘ਤੇ ਸੈਂਕੜੇ ਲੋਕਾਂ ਦੀ ਭੀੜ ਵੱਲੋਂ ਹਮਲਾ ਕੀਤਾ ਗਈ। ਲੋਕਾਂ ਨੇ ਸੰਸਦ ਮੈਂਬਰ ‘ਤੇ ਪੱਥਰ ਸੁੱਟੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਸਿਰ ਪਾਟ ਗਿਆ।
ਭੀੜ ਨੇ ਭਾਜਪਾ ਵਿਧਾਇਕ ਸ਼ੰਕਰ ਘੋਸ਼ ਅਤੇ ਸੰਸਦ ਮੈਂਬਰ ਦੇ ਨਾਲ ਆਏ ਹੋਰ ਆਗੂਆਂ ‘ਤੇ ਵੀ ਹਮਲਾ ਕੀਤਾ। ਉਹ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਵੰਡਣ ਗਏ ਸਨ। ਹਮਲੇ ਤੋਂ ਪਹਿਲਾਂ, 500 ਤੋਂ ਵੱਧ ਲੋਕਾਂ ਨੇ “ਵਾਪਸ ਜਾਓ !” ਦੇ ਨਾਅਰੇ ਲਗਾਏ ਅਤੇ ਸੜਕਾਂ ਨੂੰ ਜਾਮ ਕਰ ਦਿੱਤਾ ਸੀ।

ਹਮਲੇ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਭਾਜਪਾ ਸੰਸਦ ਮੈਂਬਰ ਨੂੰ ਖੂਨ ਨਾਲ ਲੱਥਪੱਥ ਕਾਰ ਵਿੱਚ ਬੈਠਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੇ ਚਿਹਰੇ ਤੋਂ ਕਾਫੀ ਖੂਨ ਵਹਿ ਰਿਹਾ ਹੈ।