ਚੰਡੀਗੜ੍ਹ, 6 ਅਕਤੂਬਰ ਦੇਸ਼ ਕਲਿਕ ਬਿਊਰੋ :
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਹੁਣ ਦੱਖਣੀ ਭਾਰਤੀ ਸਿਨੇਮਾ ਵਿੱਚ ਵਿਚ ਵੀ ਧਮਾਕੇਦਾਰ ਐਂਟਰੀ ਕੀਤੀ ਹੈ। ਦਿਲਜੀਤ ਦੋਸਾਂਝ ਨੇ ਇਸ ਸਾਲ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿੱਚੋਂ ਇੱਕ, “ਕਾਂਤਾਰਾ ਚੈਪਟਰ 1” ‘ਚ ਇੱਕ ਗੀਤ ਗਾਇਆ ਹੈ। ਇਹ ਫਿਲਮ 2 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।
ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਗਾਣੇ ਦੇ ਸ਼ੂਟ ਤੋਂ ਕੁਝ ਪਰਦੇ ਪਿੱਛੇ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਕਾਂਤਾਰਾ ਫਿਲਮ ਦੇ ਇਸ ਗੀਤ ‘ਚ ਦਿਲਜੀਤ ਇੱਕ ਵੱਖਰੇ ਪਹਿਰਾਵੇ ਅਤੇ ਲੁੱਕ ਵਿੱਚ ਦਿਖਾਈ ਦੇ ਰਿਹਾ ਹੈ। ਦਿਲਜੀਤ ਦੇ ਗਾਣੇ “ਰੇਬੇਲ” ਅਤੇ ਉਨ੍ਹਾਂ ਦੇ ਦੱਖਣੀ ਭਾਰਤੀ ਪਹਿਰਾਵੇ ‘ਚ ਇਸ ਨਵੇਂ ਲੁੱਕ ਨੂੰ ਪ੍ਰਸ਼ੰਸਾ ਵੀ ਮਿਲ ਰਹੀ ਹੈ।