ਨਵੀਂ ਦਿੱਲੀ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ :
UPI ਰਾਹੀਂ ਪੈਸੇ ਲੈਣ ਦੇਣ ਵਾਲਿਆਂ ਲਈ ਇਹ ਅਹਿਮ ਖਬਰ ਹੈ। ਭਲਕੇ ਤੋਂ ਯੂਪੀਆਈ ਦੇ ਨਿਯਮਾਂ ਵਿੱਚ ਬਦਲਾਅ ਹੋ ਜਾਵੇਗਾ। ਡਿਜ਼ੀਟਲ ਪੇਮੈਂਟ ਨੂੰ ਹੋਰ ਆਸਾਨ ਤੇ ਸੁਰੱਖਿਅਤ ਬਣਾਉਣ ਲਈ ਵੱਡੇ ਬਦਲਾਅ ਕੀਤੇ ਗਏ ਹਨ। ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨਾਲ ਲੈਣ ਦੇਣ ਕਰਨ ਵਾਲਿਆਂ ਨੂੰ ਹੁਣ ਭੁਗਤਾਨ ਕਰਨ ਲਈ PIN ਪਾਉਣ ਦੀ ਲੋੜ ਨਹੀਂ ਹੋਵੇਗੀ। ਪਿੰਨ ਪਾਉਣ ਦੀ ਬਜਾਏ ਉਹ ਹੁਣ ਆਪਣਾ ਚੇਹਰੇ ਦੀ ਪਹਿਚਾਣ ਜਾਂ ਫਿੰਗਰਪ੍ਰਿੰਟ ਰਾਹੀਂ ਹੀ ਆਪਣੇ ਟ੍ਰਾਂਜੈਕਸ਼ਨ ਨੂੰ ਅਪਰੂਵ ਕਰ ਸਕਣਗੇ। ਇਹ ਨਿਯਮ ਭਲਕੇ 8 ਅਕਤੂਬਰ ਤੋਂ ਲਾਗੂ ਹੋ ਜਾਣਗੇ। ਆਰਬੀਆਈ ਵੱਲੋਂ ਕੀਤੇ ਗਏ ਹੁਣੇ ਦਿਸ਼ਾ ਨਿਰਦੇਸ਼ਾਂ ਦੇ ਰੂਪ ਵਿੱਚ, ਜੋ ਵੈਕਲਿਪਕ ਦੀ ਆਗਿਆ ਦਿੱਤੀ ਗਈ ਹੈ।