ਤੇਲ ਦੀਆਂ ਵਧਦੀਆਂ ਕੀਮਤਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨੀਆਂ ਨੇ ਇਕਵਾਡੋਰ ਦੇ ਰਾਸ਼ਟਰਪਤੀ ਉਤੇ ਚਲਾਈਆਂ ਗੋਲੀਆਂ

ਕੌਮਾਂਤਰੀ

ਨਵੀਂ ਦਿੱਲੀ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਇਕਵਾਡੋਰ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਡੈਨੀਅਲ ਨੋਬੋਆ ਦੇ ਕਫਲੇ ਉਤੇ ਹਮਲਾ ਕਰ ਦਿੱਤਾ। ਸਰਕਾਰ ਦੇ ਇਕ ਮੰਤਰੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਕਾਫਲੇ ਉਤੇ ਗੋਲੀਆਂ ਚਲਾਈਆਂ ਗਈਆਂ ਹਨ। ਸਾਊਥ ਅਮਰੀਕੀ ਦੇਸ਼ ਦੇ ਰਾਸ਼ਟਰਪਤੀ ਨੋਬੋਆ ਮੱਧ ਇਕਵਾਡੋਰ ਵਿੱਚ ਇਕ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਦਾਘਟਨ ਕਰਨ ਜਾ ਰਹੇ ਸਨ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਉਸ ਸਮੇਂ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਉਸਦੇ ਕਾਫਲੇ ਨੂੰ ਰੋਕ ਲਿਆ।

ਖਬਰਾਂ ਮੁਤਾਬਕ ਉਥੋਂ ਦੇ ਮੰਤਰੀ ਇਨੇਸ ਮੰਜਾਨੋ ਨੇ ਕਿਹਾ, ‘ਲਗਭਗ 500 ਲੋਕ ਆਏ ਅਤੇ ਉਨ੍ਹਾਂ ਉਤੇ ਪੱਥਰ ਮਾਰ ਰਹੇ ਸਨ ਅਤੇ ਰਾਸ਼ਟਰਪਤੀ ਦੀ ਕਾਰ ਉਤੇ ਗੋਲੀਆਂ ਦੇ ਨਿਸ਼ਾਨ ਹਨ। ਸਰਕਾਰ ਨੇ ਇਕ ਵੀਡੀਓ ਜਾਰੀ ਕੀਤਾ ਹੈ ਜੋ ਕਿ ਕਥਿਤ ਤੌਰ ਉਤੇ ਗੱਡੀ ਦੇ ਅੰਦਰੋਂ ਲਿਆ ਗਿਆ ਹੈ। ਇਸ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਸੜਕ ਉਤੇ ਖੜ੍ਹੇ ਦਿਖਾਈ ਦੇ ਰਹੇ ਹਨ, ਝੰਡੇ ਵਿੱਚ ਲਿਪਟੇ ਹੋਏ ਵੱਡੇ ਪੱਥਰ ਅਤੇ ਇੱਟਾਂ ਹਨ। ਇਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਐਸਯੂਵੀ ਉਥੋਂ ਲੰਘੀ, ਪ੍ਰਦਰਸ਼ਨਕਾਰੀਆਂ ਨੇ ਪੱਥਰ ਮਾਰਨੇ ਸ਼ੁਰੂ ਕੀਤੇ ਜੋ ਕਿ ਪੈਨਲਿੰਗ ਨਾਲ ਟਕਰਾਏ ਅਤੇ ਖਿੜਕੀਆਂ ਟੁੱਟ ਗਈਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।