ਵੱਡਾ ਹਾਦਸਾ : LPG ਗੈਸ ਸਿਲੰਡਰਾਂ ਦੇ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ

ਰਾਸ਼ਟਰੀ

ਜੈਪੁਰ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਐਲਪੀਜੀ ਗੈਸ ਸਿਲੰਡਰਾਂ ਦੇ ਭਰੇ ਟਰੱਕ ਨੂੰ ਹਾਈਵੇ ਉਤੇ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਲਗਾਤਾਰ ਗੈਸ ਸਿਲੰਡਰ ਫੱਟਣ ਲੱਗ ਗਏ। ਰਾਜਸਥਾਨ ਵਿੱਚ ਜੈਪੁਰ-ਅਜਮੇਰ ਰੋਡ ਉਦੇ ਦੂਦੂ ਦੇ ਨੇੜੇ ਬੀਤੇ ਰਾਤ ਨੂੰ ਇਹ ਘਟਨਾ ਵਾਪਰੀ। ਗੈਸ ਸਿਲੰਡਰਾਂ ਦਾ ਭਰਿਆ ਟਰੱਕ ਜਦੋਂ ਹਾਈਵੇ ਉਤੇ ਜਾ ਰਿਹਾ ਸੀ ਤਾਂ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 2-3 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿੰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅੱਗ ਦੀਆਂ ਲਾਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਇਸ ਦੀ ਖਬਰ ਮਿਲਦਿਆਂ ਹੀ ਪੁਲਿਸ, ਪ੍ਰਸ਼ਾਸਨ ਮੌਤੇ ਉਤੇ ਪਹੁੰਚ ਗਿਆ। ਫਾਇਰ ਬਿਗ੍ਰੇਡ ਦੀਆਂ ਟੀਮਾਂ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।