MLA ਰਮਨ ਅਰੋੜਾ ਮਾਮਲਾ: DSP ਸਸਪੈਂਡ

ਪੰਜਾਬ

ਜਲੰਧਰ 8 ਅਕਤੂਬਰ: ਦੇਸ਼ ਕਲਿੱਕ ਬਿਓਰੋ

MLA ਰਮਨ ਅਰੋੜਾ ਦੇ ਨਾਲ ਜੁੜੇ ਬਹੁ-ਚਰਚਿਤ ਰਿਸ਼ਵਤ ਕਾਂਡ ਵਿੱਚ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਅਰਮਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਰਮਨ ਅਰੋੜਾ ਨਾਲ ਜੁੜੇ ਕੇਸ ਵਿੱਚ ਹੋਈ ਹੈ। ਦੱਸ ਦਈਏ ਕਿ ਡੀ. ਐੱਸ. ਪੀ. ਅਰਮਿੰਦਰ ਸਿੰਘ ਉਹ ਅਧਿਕਾਰੀ ਹਨ, ਜਿਨ੍ਹਾਂ ਨੇ ਵਿਧਾਇਕ ਰਮਨ ਅਰੋੜਾ ਦੀ ਨੂੰਹ ਸਾਕਸ਼ੀ ਅਰੋੜਾ ਨੂੰ ਸੰਮਨ ਭੇਜਿਆ ਸੀ।

ਹਾਲਾਂਕਿ ਡੀ. ਐੱਸ. ਪੀ. ਅਰਮਿੰਦਰ ਸਿੰਘ ਨੂੰ ਮੁਅੱਤਲ ਕਰਨ ਦਾ ਕਾਰਨ ਡਿਊਟੀ ਵਿੱਚ ਕੁਤਾਹੀ ਵਰਤਣਾ ਦੱਸਿਆ ਗਿਆ ਹੈ। ਵਿਭਾਗ ਵੱਲੋਂ ਇਸ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਡੀ. ਐੱਸ. ਪੀ. ਅਰਮਿੰਦਰ ਨੂੰ ਹੁਣ ਅੰਮ੍ਰਿਤਸਰ ਦੀ ਪੀ. ਏ. ਪੀ. 9ਵੀਂ ਬਟਾਲੀਅਨ ਵਿੱਚ ਤਾਇਨਾਤ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।