RBI ਨੇ ਇਕ ਬੈਂਕ ਦਾ ਲਾਈਸੈਂਸ ਕੀਤਾ ਰੱਦ

ਰਾਸ਼ਟਰੀ

ਮੁੰਬਈ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਭਾਰਤੀ ਰਜਿਰਵ ਬੈਂਕ (RBI) ਵੱਲੋਂ ਇਕ ਬੈਂਕ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ। ਇਸ ਬੈਂਕ ਵਿਚੋਂ ਹੁਣ ਕੋਈ ਵੀ ਖਪਤਕਾਰ ਆਪਣੇ ਪੈਸੇ ਨਹੀਂ ਕਢਵਾ ਸਕੇਗਾ। ਆਰਬੀਆਈ ਨੇ ਮਹਾਰਾਸ਼ਟਰ ਦੀ ਜੀਜਾਮਾਤਾ ਮਹਿਲਾ ਸਹਿਕਾਰੀ ਬੈਂਕ, ਸਤਾਰਾ  ਦਾ ਲਾਈਸੈਂਸ ਰੱਦ ਕੀਤਾ ਗਿਆ ਹੈ। ਆਰਬੀਆਈ ਨੇ ਸਹਿਕਾਰੀ ਬੈਂਕ ਕੋਲ ਯੋਗ ਪੂੰਜੀ ਅਤੇ ਕਮਾਈ ਦੀ ਸੰਭਾਵਨਾ ਨਾ ਹੋਣ ਕਾਰਨ ਇਹ ਵੱਡਾ ਕਦਮ ਚੁੱਕਿਆ ਹੈ। ਸਹਿਕਾਰੀ ਬੈਂਕ ਦਾ ਬੈਕਿੰਗ ਲਾਈਸੈਂਸ ਪਹਿਲਾਂ 30 ਜੂਨ, 2016 ਨੂੰ ਇਕ ਆਦੇਸ਼ ਦੇ ਰਾਹੀਂ ਰੱਦ ਕਰ ਦਿੱਤਾ ਗਿਆ ਸੀ ਅਤੇ ਬੈਂਕ ਦੀ ਅਪੀਲ ਉਤੇ 23 ਅਕਤੂਬਰ 2019 ਨੂੰ ਬਹਾਲ ਕਰ ਦਿੱਤਾ ਗਿਆ ਸੀ। ਰਜਿਰਵ ਬੈਂਕ ਨੇ ਇਕ ਬਿਆਨ ਵਿੱਚ ਕਿਹਾ ਕਿ ਅਪੀਲੀਅ ਅਥਾਰਿਟੀ ਨੇ ਹੁਕਮ ਦਿੱਤਾ ਕਿ ਬੈਂਕ ਦੀ ਵਿੱਤੀ ਸਥਿਤੀ ਦਾ ਆਕਲਨ ਕਰਨ ਲਈ ਵਿੱਤੀ ਸਾਲ 2013-14 ਲਈ ਬੈਂਕ ਫੋਰੇਂਸਿਕ ਆਡਿਟ ਕੀਤਾ ਜਾਵੇ।

ਆਰਬੀਆਈ ਵੱਲੋਂ ਨੇ ਇਕ ਫੋਰੇਂਸਿਕ ਆਡਿਟਰ ਨਿਯੁਕਤ ਕੀਤਾ ਸੀ, ਪ੍ਰੰਤੂ ਬੈਂਕ ਦੇ ਅਸਹਿਯੋਗ ਕਾਰਨ ਆਡਿਟ ਪੂਰਾ ਨਹੀਂ ਹੋ ਸਕਿਆ।

ਆਰਬੀਆਈ ਨੇ ਕਿਹਾ, ਲਾਈਸੈਂਸ ਰੱਦ ਅੋਣ ਕਾਰਨ ਜੀਜਾਮਾਤਾ ਮਹਿਲਾ ਸਹਿਕਾਰੀ ਬੈਂਕ, ਸਤਾਰਾ, ਮਹਾਰਾਸ਼ਟਰ ਨੂੰ ਤੁਰੰਤ ਪ੍ਰਭਾਤ ਨਾਲ ਬੈਂਕਿੰਗ ਕਾਰੋਬਾਰ ਕਰਨ ਤੋਂ ਪਾਬੰਦੀ ਲਗਾ ਦਿੱਤੀ ਹੈ। ਜਿਸ ਵਿੱਚ ਹੋਰ ਗੱਲਾਂ ਤੋਂ ਇਲਾਵਾ ਜਮ੍ਹਾਂ ਸਵੀਕਾਰ ਕਰਨਾ ਅਤੇ ਜਮ੍ਹਾਂ ਰਰਕਮ ਦਾ ਪੁਨਰਭੁਗਤਾਨ ਵੀ ਸ਼ਾਮਲ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।