ਚੰਡੀਗੜ੍ਹ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਮੌਸਮ ਵਿੱਚ ਇਕਦਮ ਤਬਦੀਲੀ ਆਈ ਹੈ। ਬੀਤੇ ਦਿਨੀਂ ਪਏ ਮੀਂਹ ਤੋਂ ਬਾਅਦ ਮੌਸਮ ਵਿੱਚ ਵੱਡੀ ਤਬਦੀਲੀ ਆਈ ਹੈ। ਪਹਾੜੀ ਖੇਤਰਾਂ ਵਿੱਚ ਬਰਫਬਾਰੀ ਹੋਣ ਕਾਰਨ ਠੰਡ ਵਧ ਗਈ ਹੈ।

ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਦੇ ਉਚੇ ਖੇਤਰਾਂ ਵਿੱਚ ਬਰਫਬਾਰੀ ਹੋਈ ਹੈ। ਇਨ੍ਹਾਂ ਸਾਰੀਆਂ ਥਾਵਾਂ ਉਤੇ ਹੋਈ ਬਰਫਬਾਰੀ ਕਾਰਨ ਧਰਤੀ ਚਿੱਟੀ ਦਿਖਾਈ ਦੇਣ ਲੱਗੀ ਹੈ।

ਸੈਲਾਨੀ ਇਸ ਮੌਸਮ ਦਾ ਆਨੰਦ ਲੈ ਰਹੇ ਹਨ। ਬਰਫ ਪੈਣ ਕਾਰਨ ਠੰਡ ਵਧ ਗਈ ਹੈ।