ਮੋਰਿੰਡਾ, 8 ਅਕਤੂਬਰ: ਭਟੋਆ
ਸਿੱਖਿਆ ਵਿਭਾਗ ਪੰਜਾਬ ਅਤੇ ਨੈਸ਼ਨਲ ਸਾਇੰਸ ਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਵਲੋਂ ਕਰਵਾਏ ਵਿਗਿਆਨ ਮਾਡਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਰਮਾਜਰਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਜ਼ਿਲ੍ਹੇ ਭਰ ’ਚੋਂ ਪਹਿਲਾ ਸਥਾਨ ਹਾਸਿਲ ਕਰਨ ’ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਪ੍ਰਿੰਸੀਪਲ ਨਿਸ਼ੀ ਕਾਮਰਾ ਨੇ ਦੱਸਿਆ ਕਿ ਸਕੂਲ ਸਟਾਫ ਮੈਂਬਰਾਂ ਵਲੋਂ ਸਿਮਰਨਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਸਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਸ਼ਾਂਤਪੁਰੀ, ਲੈਕਚਰਾਰ ਰਣਜੀਤ ਸਿੰਘ, ਵਿਵੇਕ ਜਲੋਟਾ, ਸੁਧਾ ਵਤਸ, ਆਤਮਜੀਤ ਕੌਰ, ਸੋਨਿਕਾ ਕੌਸ਼ਲ, ਅੰਮ੍ਰਿਤਪਾਲ ਕੌਰ, ਸੰਦੀਪ ਕੌਰ, ਪਰਮਿੰਦਰ ਕੌਰ, ਰੁਪਿੰਦਰਪਾਲ ਸਿੰਘ, ਸਰਬਜੀਤ ਕੌਰ, ਕਮਲਜੀਤ ਕੌਰ, ਅਸ਼ੋਕ ਕੁਮਾਰ, ਜਗਦੀਪ ਸਿੰਘ, ਨਵਜੋਤ ਕੌਰ, ਸਿਮਰਨਜੀਤ ਸਿੰਘ ਸੀਹੋਂਮਾਜਰਾ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।