ਚੰਡੀਗੜ੍ਹ, 9 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਬੱਸ ਵਿੱਚ ਔਰਤਾਂ ਦੇ ਆਪਸੀ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਦੋ ਔਰਤਾਂ ਸਫਰ ਦੌਰਾਨ ਇਕ ਦੂਜੇ ਦੇ ਵਾਲ ਪੁੱਟਣ ਉਤੇ ਉਤਰ ਆਈਆਂ। ਇਕ ਏਸੀ ਬੱਸ ਵਿੱਚ ਦੋ ਔਰਤਾਂ ਵਿੱਚ ਲੜਾਈ ਹੋ ਗਈ ਅਤੇ ਲੜਾਈ ਇਸ ਤਰ੍ਹਾਂ ਹੋਈ ਕਿ ਇਕ ਦੂਜੀ ਦੇ ਵਾਲ ਖਿੱਚ ਰਹੀਆਂ ਹਨ। ਵੀਡੀਓ ਵਿੱਚ ਕੁਝ ਲੋਕ ਉਨ੍ਹਾਂ ਨੂੰ ਰੋਕਣ ਦਾ ਯਤਨ ਕਰ ਰਹੇ ਹਨ, ਪਰ ਉਹ ਹਟ ਨਹੀਂ ਰਹੀਆਂ। ਵੀਡੀਓ ਕਦੋਂ ਦੀ ਹੈ ਕਿਸ ਥਾਂ ਦੀ ਹੈ, ਇਹ ਤਾਂ ਨਹੀਂ ਪਤਾ ਲੱਗਿਆ, ਪਰ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਕੁਲਦੀਪ ਦਹੀਆ ਨਾ ਦੇ ਵਿਅਕਤੀ ਨੇ ਆਪਣੇ ਸੋਸ਼ਲ ਅਕਾਊਟ ਉਤੇ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ਮਹਿਲਾ ਯਾਤਰੀ ਨੇ ਸਿਰਫ 1 ਸੀਟ ਲਈ ਕੀਤਾ ਮਹਾਭਾਰਤ।