ਦੋ ਅਧਿਆਪਕਾਂ ਦੀ ਸੜਕ ਹਾਦਸੇ ‘ਚ ਮੌਤ

ਪੰਜਾਬ

ਚਮਕੌਰ ਸਾਹਿਬ / ਮੋਰਿੰਡਾ , 9 ਅਕਤੂਬਰ (ਭਟੋਆ)

ਹਿਮਾਲਿਆ ਪਬਲਿਕ ਸਕੂਲ ਮੁਜਾਫਤ ਦੇ ਦੋ ਅਧਿਆਪਕਾਂ ਦੀ ਹਾਦਸੇ ਦੌਰਾਨ ਮੌਤ ਹੋ ਗਈ, ਜਿਸ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪ੍ਰਾਪਤ ਸੂਚਨਾ ਅਨੁਸਾਰ ਹਿਮਾਲਿਆ ਪਬਲਿਕ ਸਕੂਲ ਮੁਜਾਫਤ ਵਿੱਚ ਡਰਾਇਗ ਅਧਿਆਪਕ ਵਜੋਂ ਨੌਕਰੀ ਕਰਦੇ ਨੌਜਵਾਨ ਗੁਰਸੇਵਕ ਸਿੰਘ (35 ) ਪਿੰਡ ਫਤਿਹਪੁਰ ਤਹਿਸੀਲ ਚਮਕੌਰ ਸਾਹਿਬ ਅਤੇ ਮਿਊਜ਼ਿਕ ਅਧਿਆਪਕ ਲਖਵੀਰ ਸਿੰਘ (36) ਪਿੰਡ ਚੱਕਲੋਹਟ ਜ਼ਿਲ੍ਹਾ ਲੁਧਿਆਣਾ, ਜੋ ਕਿ ਕਿਸੇ ਕੰਮ ਲਈ ਨਵਾਂ ਸ਼ਹਿਰ ਗਏ ਹੋਏ ਸਨ ।

ਇਹ ਦੋਨੋ ਅਧਿਆਪਕ ਲਖਵੀਰ ਸਿੰਘ ਅਤੇ ਗੁਰਸੇਵਕ ਸਿੰਘ ਜਦੋਂ ਮੋਟਰਸਾਈਕਲ ਤੇ ਮਾਛੀਵਾੜਾ ਤੋਂ ਨਵਾਂ ਸ਼ਹਿਰ ਜਾ ਰਹੇ ਸਨ ਤਾਂ ਪਿੰਡ ਰਾਹੋਂ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਛੋਟੇ ਹਾਥੀ ਨਾਲ ਟਕਰਾਅ ਗਏ, ਜਿਸ ਕਾਰਨ ਇਹ ਦੋਨੋ ਜਾਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਉਕਤ ਦੋਵੇ ਜਖ਼ਮੀਆਂ ਨੂੰ ਪਹਿਲਾਂ ਰਾਜਾ ਹਸਪਤਾਲ ਨਵਾਂ ਸ਼ਹਿਰ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਲਖਵੀਰ ਸਿੰਘ ਨੂੰ ਜਿਆਦਾ ਜਖ਼ਮੀ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਭੇਜ ਦਿੱਤਾ, ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋ ਕਿ ਗੁਰਸੇਵਕ ਸਿੰਘ ਨੇ ਨਵਾਂ ਸ਼ਹਿਰ ਹਸਪਤਾਲ ਵਿੱਚ ਹੀ ਦਮ ਤੋੜ ਦਿੱਤਾ ਸੀ।

ਗੁਰਸੇਵਕ ਸਿੰਘ ਦਾ ਪਿੰਡ ਫਤਿਹਪੁਰ ਅਤੇ ਲਖਵੀਰ ਸਿੰਘ ਦਾ ਪਿੰਡ ਚੱਕਲੋਹਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ, ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਹੀ ਇਲਾਕੇ ਦੇ ਉੱਘੇ ਸਮਾਜਸੇਵੀ ਅਮਨਦੀਪ ਸਿੰਘ ਮਾਂਗਟ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋ ਨੇ ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।