ਮਾਂ ਨੇ ਚਾਰ ਬੱਚਿਆਂ ਸਮੇਤ ਖਾਧਾ ਜ਼ਹਿਰ, ਸਾਰਿਆਂ ਦੀ ਮੌਤ

ਰਾਸ਼ਟਰੀ

ਇਕ ਹੀ ਪਰਿਵਾਰ ਦੀ ਮਹਿਲਾ ਨੇ 4 ਚਾਰ ਬੱਚਿਆ ਸਮੇਤ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।

ਸੀਕਰ, 11 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਇਕ ਹੀ ਪਰਿਵਾਰ ਦੀ ਮਹਿਲਾ ਨੇ 4 ਚਾਰ ਬੱਚਿਆ ਸਮੇਤ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਇਹ ਦਿਲ ਦਿਲਹਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਂ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ ਹੈ। ਜਸ ਕਮਰੇ ਵਿੱਚ ਪੰਜਾਂ ਦੀ ਲਾਸ਼ਾਂ ਬਰਾਮਦ ਹੋਈਆਂ ਹਨ। ਕਮਰੇ ਵਿਚੋਂ 10 ਪੈਕੇਟ ਜ਼ਹਿਰ ਦੇ ਵੀ ਮਿਲੇ ਹਨ। ਇਨ੍ਹਾਂ ਵਿਚੋਂ 8 ਪੈਕੇਟ ਜ਼ਹਿਰ ਦੀ ਵਰਤੋਂ ਕੀਤੀ ਗਈ ਹੈ। ਫਿਲਹਾਲ ਪੁਲਿਸ ਅਤੇ ਫਾਰੇਂਸਿਕ ਦੀ ਟੀਮ ਮੌਕੇ ਉਤੇ ਪਹੁੰਚ ਗਈ ਹੈ। ਆਤਮਹੱਤਿਆ ਦੇ ਕਾਰਨਾਂ ਦੀ ਜਾਂਚ ਕਰਨ ਵਿੱਚ ਪੁਲਿਸ ਲੱਗੀ ਹੋਈ ਹੈ।

ਸ਼ਹਿਰ ਦੇ ਅਨਿਰੁਦੂ ਰੇਜਿਡੈਂਸੀ ਵਿੱਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਹੀ ਇਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ। ਮਾਂ ਕਿਰਨ ਨੇ ਆਪਣੇ ਦੋ ਪੁੱਤਾਂ ਅਤੇ ਦੋ ਧੀਆਂ ਨਾਲ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਕਿਰਨ ਦਾ ਆਪਣੇ ਪਤੀ ਨਾਲ ਵਿਵਾਦ ਚਲ ਰਿਹਾ ਸੀ, ਜਿਸ ਦੇ ਚਲਦੇ ਉਹ ਬੱਚਿਆਂ ਨਾਲ ਅਲੱਗ ਫਲੈਟ ਵਿੱਚ ਰਹੀ ਸੀ। ਜਦੋਂ ਫਲੈਟ ਵਿਚੋਂ ਬਦਬੂ ਆਉਣ ਲੱਗੀ ਤਾਂ ਗੁਆਢੀਆਂ ਨਾਲ ਸੂਚਨਾ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।