ਨਵੀਂ ਦਿੱਲੀ, 11 ਅਕਤੂਬਰ: ਦੇਸ਼ ਕਲਿਕ ਬਿਊਰੋ :
ਵੈਸਟਇੰਡੀਜ਼ ਵਿਰੁੱਧ ਦਿੱਲੀ ਟੈਸਟ ਦੇ ਦੂਜੇ ਦਿਨ, ਕਪਤਾਨ ਸ਼ੁਭਮਨ ਗਿੱਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ 10ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਗਿੱਲ ਨੇ ਸੈਂਕੜਾ ਲਾਉਣ ਦੇ ਨਾਲ ਹੀ ਕਈ ਰਿਕਾਰਡ ਕਾਇਮ ਕੀਤੇ ਹਨ। ਇਸ ਮੈਚ ਵਿੱਚ ਆਪਣੇ ਅਰਧ ਸੈਂਕੜੇ ਦੇ ਨਾਲ, ਸ਼ੁਭਮਨ ਗਿੱਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ।
ਇਸ ਤੋਂ ਪਹਿਲਾਂ ਰਿਸ਼ਭ ਪੰਤ ਨੇ ਕਿਸੇ ਭਾਰਤੀ ਖਿਡਾਰੀ ਵੱਜੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਪੰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਕੁੱਲ 2,731 ਦੌੜਾਂ ਬਣਾਈਆਂ ਹਨ। ਉੱਥੇ ਹੀ ਹੁਣ ਗਿੱਲ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ 2,771 ਦੌੜਾਂ ਬਣਾ ਲਈਆਂ ਹਨ ਅਤੇ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਰੋਹਿਤ ਸ਼ਰਮਾ 2,716 ਦੌੜਾਂ ਨਾਲ ਸੂਚੀ ਵਿੱਚ ਤੀਜੇ ਸਥਾਨ ‘ਤੇ ਹਨ, ਜਦੋਂ ਕਿ ਵਿਰਾਟ ਕੋਹਲੀ 2,617 ਦੌੜਾਂ ਨਾਲ ਚੌਥੇ ਸਥਾਨ ‘ਤੇ ਹਨ।
ਉੱਥੇ ਹੀ ਗਿੱਲ 12 ਪਾਰੀਆਂ ਤੋਂ ਬਾਅਦ ਟੈਸਟ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ 50+ ਸਕੋਰ ਬਣਾਉਣ ਵਾਲਾ ਤੀਜਾ ਭਾਰਤੀ ਕਪਤਾਨ ਬਣ ਗਿਆ ਹੈ। ਅਜਿਹਾ ਕਰਕੇ, ਗਿੱਲ ਨੇ ਕਪਤਾਨ ਵਜੋਂ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ ਟੈਸਟ ਵਿੱਚ ਕਪਤਾਨ ਵਜੋਂ 12 ਪਾਰੀਆਂ ਵਿੱਚ ਪੰਜ ਵਾਰ ਕੁੱਲ 50+ ਸਕੋਰ ਬਣਾਏ ਸਨ। ਗਿੱਲ ਨੇ ਛੇਵੀਂ ਵਾਰ ਕਪਤਾਨ ਵਜੋਂ 50+ ਦੌੜਾਂ ਬਣਾ ਕੇ ਇਹ ਉਪਲਬਧੀ ਹਾਸਲ ਕੀਤੀ ਹੈ।
ਇਹ ਹੀ ਨਹੀਂ ਗਿੱਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲਾ ਬਣਾਉਣ ਵਾਲਾ ਖਿਡਾਰੀ ਵੀ ਬਣ ਗਿਆ ਹੈ। ਗਿੱਲ ਨੇ WTC ਇਤਿਹਾਸ ਵਿੱਚ 10 ਸੈਂਕੜੇ ਲਗਾਏ ਹਨ। WTC ਇਤਿਹਾਸ ਵਿੱਚ ਭਾਰਤ ਲਈ ਸਭ ਤੋਂ ਵੱਧ ਸੈਂਕੜੇ ਸ਼ੁਭਮਨ ਗਿੱਲ (10) ਦੇ ਨਾਂਅ ਹੋ ਗਏ ਹਨ, ਜਦੋਂ ਕਿ ਰੋਹਿਤ ਸ਼ਰਮਾ – 9, ਯਸ਼ਸਵੀ ਜੈਸਵਾਲ – 7, ਰਿਸ਼ਭ ਪੰਤ – 6, ਕੇ.ਐਲ. ਰਾਹੁਲ – 6 ਸੈਂਕੜੇ ਲਗਾ ਚੁੱਕੇ ਹਨ।
ਦੂਜੇ ਪਾਸੇ, ਗਿੱਲ ਨੇ ਇਸ ਸਾਲ ਇੱਕ ਕਪਤਾਨ ਦੇ ਤੌਰ ‘ਤੇ ਪੰਜ ਟੈਸਟ ਸੈਂਕੜੇ ਲਗਾਏ ਹਨ। ਉਸਨੇ ਇੱਕ ਸਾਲ ਵਿੱਚ ਇੱਕ ਭਾਰਤੀ ਕਪਤਾਨ ਦੁਆਰਾ ਬਣਾਏ ਗਏ ਸਭ ਤੋਂ ਵੱਧ ਟੈਸਟ ਸੈਂਕੜਿਆਂ ਲਈ ਵਿਰਾਟ ਕੋਹਲੀ ਦੀ ਬਰਾਬਰੀ ਕਰ ਲਈ ਹੈ। ਇਸ ਤੋਂ ਇਲਾਵਾ, ਗਿੱਲ ਕਪਤਾਨ ਵਜੋਂ ਪੰਜ ਟੈਸਟ ਸੈਂਕੜੇ ਬਣਾਉਣ ਵਾਲੇ ਦੂਜੇ ਭਾਰਤੀ ਕਪਤਾਨ ਹਨ। ਗਿੱਲ ਨੇ ਕਪਤਾਨ ਵਜੋਂ ਸਿਰਫ਼ 12 ਪਾਰੀਆਂ ਵਿੱਚ ਪੰਜ ਸੈਂਕੜੇ ਲਗਾਏ ਹਨ। ਸੁਨੀਲ ਗਾਵਸਕਰ ਕਪਤਾਨ ਵਜੋਂ ਸਿਰਫ਼ 10 ਪਾਰੀਆਂ ਵਿੱਚ ਪੰਜ ਸੈਂਕੜੇ ਲਗਾਏ ਸਨ।