ਰਾਤ ਨੂੰ ਦੁੱਧ ਪੀ ਕੇ ਸੌਣ ਨਾਲ ਸਰੀਰ ਉਤੇ ਕੀ ਅਸਰ ਪੈਂਦਾ ?

ਸਿਹਤ

ਦੁੱਧ ਪੀਣਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਦੁੱਧ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਕੈਲਸ਼ੀਅਮ,  ਫਾਸਫੋਰਸ, ਪੋਟੈਸੀਅਮ, ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਬੀ2, ਵਿਟਾਮਿਨ ਬੀ12, ਆਓਡੀਨ, ਸੇਲੇਨੀਅਮ, ਜਿੰਕ ਅਤੇ ਨਿਯਾਸਿਨ ਵਰਗੇ ਪੋਸ਼ਕ ਤੱਤਾਂ ਦੀ ਚੰਗੀ ਮਾਤਰਾ ਹੁੰਦੀ ਹੈ। ਜੇਕਰ ਤੁਸੀਂ ਰਾਤ ਨੂੰ ਦੁੱਧ ਪੀ ਕੇ ਸੌਂਦੇ ਹੋ, ਸਹੀ ਮਾਤਰਾ ਵਿੱਚ ਅਤੇ ਸਹੀ ਤਰੀਕੇ ਨਾਲ ਦੁੱਧ ਪੀਂਦੇ ਹੋ, ਤਾਂ ਇਸਦਾ ਸਿਹਤ ਨੂੰ ਹੋਰ ਵੀ ਲਾਭ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਘੱਟ ਪਾਣੀ ਪੀਣ ਦੇ ਨੁਕਸਾਨ, ਕਿੰਨਾਂ ਪੀਣਾ ਚਾਹੀਦਾ

ਰਾਤ ਨੂੰ ਦੁੱਧ (milk) ਪੀਣ ਨਾਲ ਨੀਂਦ ਦੀ ਗੁਣਵਤਾ ਵਿੱਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਦੁੱਧ ਪੀਣ ਨਾ ਤੁਹਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਇਆ ਜਾ ਸਕਦਾ ਹੈ। ਸਰਦੀ ਅਤੇ ਖੰਘ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਵੀ ਤੁਸੀਂ ਰਾਤ ਨੂੰ ਦੁੱਧ ਪੀ ਸਕਦੇ ਹੋ। ਇਸ ਤੋਂ ਇਲਾਵਾ ਰਾਤ ਵਿੱਚ ਪੋਸ਼ਕ ਤੱਕਾਂ ਨਾਲ ਭਰਪੂਰ ਦੁੱਧ ਪੀਣ ਨਾਲ ਤੁਸੀਂ ਦਿਨ ਭਰ ਦੇ ਤਣਾਅ ਨੂੰ ਵੀ ਕਾਫੀ ਹੱਦ ਤੱਕ ਦੂਰ ਕਰ ਸਕਦੇ ਹੋ।

ਧਿਆਨ ਦੇਣ ਵਾਲੀ ਗੱਲ :

ਰਾਤ ਨੂੰ ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਦੁੱਧ ਪੀਣਾ ਚਾਹੀਦਾ, ਨਹੀਂ ਸਿਹਤ ਉਤੇ ਚੰਗੇ ਦੀ ਬਜਾਏ ਬੁਰਾ ਅਸਰ ਵੀ ਪੈ ਸਕਦਾ ਹੈ। ਜੇਕਰ ਤੁਸੀਂ ਚਾਹੋ ਤਾਂ ਦੁੱਧ ਵਿੱਚ ਹਲਦੀ ਜਾਂ ਫਿਰ ਸੌਂਫ ਮਿਲਾ ਕੇ ਵੀ ਪੀ ਸਕਦੇ ਹੋ। ਸ਼ਹਿਦ ਜਾਂ ਫਿਰ ਗੁੜ ਨੂੰ ਦੁੱਧ ਵਿੱਚ ਮਿਕਸ ਕਰਕੇ ਪੀਣ ਨਾਲ ਵੀ ਤੁਹਾਡੀ ਸਿਹਤ ਉਤੇ ਚੰਗਾ ਅਸਰ ਪੈਂਦਾ ਹੈ। ਪੁਰਾਣੇ ਜਮਾਨੇ ਵਿੱਚ ਵੀ ਘਿਓ ਪਾ ਕੇ ਪੀਤਾ ਜਾਂਦਾ ਸੀ। ਇਹ ਵੀ ਜ਼ਰੂਰੀ ਨਹੀਂ ਕਿ ਰਾਤ ਨੂੰ ਦੁੱਧ ਪੀਣ ਨਾਲ ਚੰਗਾ ਅਸਰ ਹੀ ਪਵੇ। ਰਾਤ ਨੂੰ ਦੁੱਧ ਪੀ ਕੇ ਸੌਣ ਕਾਰਨ ਗੈਸ, ਅਪਚ ਅਤੇ ਬਲੋਟਿੰਗ ਵਰਗੀ ਪੇਟ ਨਾਲ ਜੁੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਵੀ ਦਸ ਦੀਏ ਕਿ ਰਾਤ ਨੂੰ ਦੁੱਧ ਪੀਣ ਤੋਂ ਬਾਅਦ ਬੁਰਸ਼ ਨਾ ਕਰਨ ਦੀ ਆਦਤ, ਕੈਵਿਟੀ ਦੇ ਖਤਰੇ ਨੂੰ ਵਧਾ ਸਕਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।