ਚੰਡੀਗੜ੍ਹ, 12 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਇਕ ਸਾਨ੍ਹ ਚਰਚਾ ਵਿੱਚ ਹੈ। ਇਸ ਸਾਨ੍ਹ ਦਾ ਨਾਮ ਹੈ ਵਿਧਾਇਕ। ਵਿਧਾਇਕ ਸਾਨ੍ਹ ਦੀ ਖੁਰਾਕ ਵਿੱਚ ਬਾਦਾਮ, ਕਾਜੂ ਅਤੇ ਘਿਓ ਸ਼ਾਮਲ ਹੈ। ਵਿਧਾਇਕ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਪਹੁੰਚ ਰਹੇ ਹਨ। ਇਹ ਸਾਨ੍ਹ ਮੁਰਰਾ ਨਸਲ ਦਾ ਹੈ। ਹਰਿਆਣਾ ਦੇ ਰਹਿਣ ਵਾਲੇ ਇਸਦੇ ਮਾਲਕ ਪ੍ਰਦਸ੍ਰੀ ਪੁਰਸਕਾਰ ਜੇਤੂ ਨਰਿੰਦਰ ਸਿੰਘ ਨੇ ਸਾਨ੍ਹ ਦਾ ਨਾਮ ਵਿਧਾਇਕ ਰੱਖਿਆ ਹੈ। ਇਸ ਸਾਨ੍ਹ ਦੀ ਕੀਮਤ 8 ਕਰੋੜ ਦੱਸੀ ਜਾ ਰਹੀ ਹੈ। ਮੇਰਠ ਦੀ ਆਈਆਈਐਮਟੀ ਯੂਨੀਵਰਸਿਟੀ ਵਿੱਚ ਹੋਏ ਕਿਸਾਨ ਮੇਲੇ ਵਿੱਚ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਲੋਕ ਇਸ ਸਾਨ੍ਹ ਨੂੰ ਦੇਖਣ ਲਈ ਪਹੁੰਚ ਰਹੇ ਸਨ।
ਵਿਧਾਇਕ ਕੋਈ ਆਮ ਪਸ਼ੂ ਨਹੀਂ ਹੈ। ਮੁਰਰਾ ਨਸਲ ਵਧੀਆ ਦੁੱਧ ਉਤਪਾਦਨ ਅਤੇ ਮਜ਼ਬੂਤ ਕੱਦ ਕਾਠੀ ਵਜੋਂ ਜਾਣਿਆ ਜਾਂਦਾ ਹੈ। ਇਸ ਕਾਰਨ ਇਸਦੀ ਕੀਮਤ ਬਹੁਤ ਜ਼ਿਆਦਾ ਹੈ। ਇਸਦੇ ਮਾਲਕ ਇਸ ਸਾਨ੍ਹ ਦਾ ਵੀਰਜ ਵੇਚ ਕੇ ਸਾਲਾਨਾ ਲੱਖਾਂ ਰੁਪਏ ਕਮਾਈ ਕਰ ਰਿਹਾ ਹੈ।
ਮਾਲਕ ਨੇ ਦੱਸਿਆ ਕਿ ਵਿਧਾਇਕ ਸਾਨ੍ਹ ਨੂੰ ਬਾਦਾਮ, ਕਾਜੂ, ਘਿਓ, ਸਰਸੋਂ ਦਾ ਤੇਲ ਅਤੇ ਪ੍ਰਤੀਦਿਨ 8-10 ਲੀਟਰ ਦੁੱਧ ਸਮੇਤ ਹੋਰ ਖਾਣਾ ਦਿੱਤਾ ਜਾਂਦਾ ਹੈ। ਇਹ ਸਾਨ੍ਹ ਲਗਾਤਾਰ ਦੋ ਸਾਲਾਂ ਤੋਂ ਕਈ ਮੁਕਾਬਲਿਆਂ ਵਿੱਚ ਓਵਰਆਲ ਚੈਪੀਅਨ ਦਾ ਖਿਤਾਬ ਜਿੱਤ ਚੁੱਕਿਆ ਹੈ।