ਲੁਧਿਆਣਾ ਸੈਂਟਰਲ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ

ਪੰਜਾਬ

ਲੁਧਿਆਣਾ, 13 ਅਕਤੂਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਸੈਂਟਰਲ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਦੋ ਹਵਾਲਾਤੀ ਵੀ ਫੜੇ ਗਏ ਸਨ। ਇਹ ਚੈਕਿੰਗ ਸੀਆਰਪੀਐਫ ਜਵਾਨਾਂ ਦੀ ਮਦਦ ਨਾਲ ਕੀਤੀ ਗਈ ਸੀ।
ਪੁਲਿਸ ਦੇ ਅਨੁਸਾਰ, ਨਸ਼ੀਲੇ ਪਦਾਰਥ ਇੱਕ ਐਲਈਡੀ ਦੀ ਬਾਡੀ ‘ਤੇ ਡਬਲ-ਟੇਪਿੰਗ ਕਰਕੇ ਛੁਪਾਏ ਗਏ ਸਨ। ਅੰਦਰ ਦਸ ਮੋਬਾਈਲ ਫੋਨ ਵੀ ਲੁਕਾਏ ਗਏ ਸਨ। ਜਦੋਂ ਪੁਲਿਸ ਨੇ ਦੋ ਹਵਾਲਾਤੀਆਂ ਨੂੰ ਫੜਿਆ ਤਾਂ ਉਨ੍ਹਾਂ ਨੇ ਪੁੱਛਗਿੱਛ ਦੌਰਾਨ ਸਹਾਇਕ ਸੁਪਰਡੈਂਟ ਦਾ ਨਾਮ ਦੱਸਿਆ।
ਇਨ੍ਹਾਂ ਹੀ ਨਹੀਂ, ਜਦੋਂ ਪੁਲਿਸ ਸਹਾਇਕ ਸੁਪਰਡੈਂਟ ਨੂੰ ਅਦਾਲਤ ਵਿੱਚ ਲੈ ਕੇ ਆਈ, ਤਾਂ ਪੁਲਿਸ ਨੇ ਉਸਨੂੰ ਹੱਥਕੜੀ ਨਹੀਂ ਲਗਾਈ ਤਾਂ ਜੋ ਮੀਡੀਆ ਉਸਦੀ ਪਛਾਣ ਨਾ ਕਰ ਸਕੇ। ਹਾਲਾਂਕਿ, ਜਦੋਂ ਫੋਟੋਆਂ ਖਿੱਚੀਆਂ ਗਈਆਂ, ਤਾਂ ਸਹਾਇਕ ਸੁਪਰਡੈਂਟ ਨੇ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕੀਤੀ।
ਦੇਰ ਸ਼ਾਮ ਨੂੰ, ਤਿੰਨਾਂ ਮੁਲਜ਼ਮਾਂ ਵਿਰੁੱਧ ਧਾਰਾ 20, 22, 29, ਅਤੇ 52-ਏ(1) ਤਹਿਤ ਕੇਸ ਦਰਜ ਕੀਤਾ ਗਿਆ। ਕੇਂਦਰੀ ਜੇਲ੍ਹ ਦੇ ਸੁਰੱਖਿਆ ਡਿਪਟੀ ਸੁਪਰਡੈਂਟ ਜਗਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।