ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਵਿਕਾਸ ਲਈ ਹੋਰ ਰਾਸ਼ੀ ਮਨਜ਼ੂਰ

ਪੰਜਾਬ
  • ਸ਼ਹਿਰ ਦੀਆਂ ਸਾਰੀਆਂ ਕੱਚੀਆਂ ਗਲੀਆਂ ਨੂੰ ਇੰਟਰਲਾਕ ਟਾਇਲਾਂ ਲਗਾ ਕੇ ਕੀਤਾ ਜਾਵੇਗਾ ਪੱਕਾ: ਵਿਧਾਇਕ ਨਰਿੰਦਰਪਾਲ ਸਿੰਘ ਸਵਨਾ
  • ਅਗਲੇ 5 ਮਹੀਨਿਆਂ ਵਿਚ ਇਹ ਸਾਰੇ ਕੰਮ ਹੋਣਗੇ ਪੂਰੇ

ਫਾਜ਼ਿਲਕਾ, 15 ਅਕਤੂਬਰ: ਦੇਸ਼ ਕਲਿਕ ਬਿਊਰੋ :

ਫਾਜ਼ਿਲਕਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤੇ ਹਨ। ਤਕਰੀਬਨ 6.67 ਕਰੋੜ ਤੋਂ ਜ਼ਿਆਦਾ ਦੇ ਫੰਡ ਜਿਹੜੇ ਜਾਰੀ ਕੀਤੇ ਗਏ ਹਨ । ਉਹਦੇ ਵਿੱਚੋਂ 5 ਕਰੋੜ 63 ਲੱਖ ਰੁਪਏ ਦੇ ਅੱਜ ਇੱਥੇ ਏਜੰਡੇ ਰੱਖੇ ਗਏ ਹਨ। ਅੱਜ ਇਹਨਾਂ ਦੀ ਹਾਊਸ ਨੇ ਸਹਿਮਤੀ ਦਿੱਤੀ ਹੈ। ਵਿਕਾਸ ਦੇ ਕਾਰਜ ਜਿਵੇਂ ਫ਼ਾਜ਼ਿਲਕਾ ਸ਼ਹਿਰ ਦੀਆਂ ਆਊਟਰ ਕਲੋਨੀਆਂ ਡੇਰਾ ਸੱਚਾ ਸੌਦਾ ਕਲੋਨੀ ਰਾਧਾ ਸੁਆਮੀ ਕਲੋਨੀ ਦਾ ਅਉਟਰ ਏਰੀਆ, ਮਾਧਵ ਨਗਰੀ ਦਾ ਆਉਟਰ ਏਰੀਆ, ਬਾਰਡਰ ਰੋਡ ਦਾ ਆਉਟਰ ਏਰੀਆ, ਅਨੰਦਪੁਰ ਮੁਹੱਲਾ ਦਾ ਏਰੀਆ, ਦੁਰਗਾ ਕਲੋਨੀ ਦਾ ਆਊਟਰ ਏਰੀਆ, ਨਵੀਂ ਆਬਾਦੀ ਦਾ ਆਉਟਰ ਏਰੀਆ ਅਤੇ ਹੋਰ ਜਿੰਨਾ ਵੀ ਆਊਟਰ ਏਰੀਆ ਜਿੱਥੇ ਅੱਜ ਤੱਕ ਕੁਝ ਵੀ ਕੰਮ ਨਹੀਂ ਹੋਇਆ, ਉਹਨਾਂ ਸਾਰੀਆਂ ਸੜਕਾਂ, ਗਲੀਆਂ ਵਿੱਚ ਇੰਟਰਲੋਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ।

ਇਸ ਉਪਰ ਤਕਰੀਬਨ 5 ਕਰੋੜ 63 ਲੱਖ ਰੁਪਏ ਦਾ ਖਰਚਾ ਆਏਗਾ। ਆਉਣ ਵਾਲੇ 4-5 ਮਹੀਨਿਆਂ ਦੇ ਵਿੱਚ ਸਾਰੇ ਕੰਮ ਕੰਪਲੀਟ ਹੋਣਗੇ। ਸ਼ਹਿਰ ਦੇ ਵਿੱਚ ਇਹੋ ਜਿਹੀ ਕੋਈ ਸੜਕ ਨਹੀਂ ਰਹਿ ਜਾਊਗੀ ਜਿਹੜੀ ਕੱਚੀ ਹੋਵੇ। ਕਿਉਂਕਿ ਲੋਕਾਂ ਦੀ ਬਹੁਤ ਵੱਡੀ ਡਿਮਾਂਡ ਸੀ ਕਿ ਬਹੁਤ ਸਾਰੇ ਇਲਾਕਿਆਂ ਦੀਆਂ ਸੜਕਾਂ ਅੱਜ ਵੀ ਕੱਚੀਆਂ ਹਨ। ਇਸ ਲਈ ਇਹ ਸਾਰਾ ਫੰਡ ਜਾਰੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ 1 ਕਰੋੜ 4 ਲੱਖ ਰੁਪਏ ਹੋਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ । ਜਿਹਦੇ ਵਿੱਚ 1 ਧਰਮਸ਼ਾਲਾ ਬਣਾਈ ਜਾਵੇਗੀ, ਸ਼ਹਿਰ ਦੇ ਵਿੱਚ 1 ਕ੍ਰਿਕਟ ਦਾ ਗਰਾਊਂਡ ਬਣਾਇਆ ਜਾਏਗਾ, ਇੱਕ ਲਾਈਬ੍ਰੇਰੀ ਬਣਾਈ ਜਾਏਗੀ।

ਇਸਦੇ ਨਾਲ ਸਾਡੇ ਝੁੰਮਰ ਦੇ ਪਿਤਾਮਾ ਬਾਬਾ ਪੋਖਰ ਸਿੰਘ ਜੀ ਜਿਨਾਂ ਨੇ ਝੁਮਰ, ਪੰਜਾਬ ਦਾ ਲੋਕ ਨਾਚ ਜੀਹਨੂੰ ਪੂਰੇ ਵਿਸ਼ਵ ਵਿੱਚ ਫੈਲਾਇਆ, ਉਹਨਾਂ ਦੇ ਨਾਮ ਦਾ ਚੌਂਕ ਹੈ, ਜ਼ੋ ਕਿ ਅੱਜ ਹਾਊਸ ਨੇ ਪਾਸ ਕੀਤਾ। ਉਹਦੇ ਲਈ ਗਰਾਂਟ ਵੀ ਸਰਕਾਰ ਵੱਲੋਂ ਦਿੱਤੀ ਗਈ ਹੈ। ਬਾਬਾ ਪੋਖਰ ਸਿੰਘ ਜੀ ਜਿਲਾ ਫ਼ਾਜ਼ਿਲਕਾ ਦੇ ਨਾਲ ਸੰਬੰਧ ਰੱਖਦੇ ਸਨ, ਉਹਨਾਂ ਦੇ ਸਨਮਾਨ ਲਈ ਇਹ ਚੌਂਕ ਬਣਾਇਆ ਜਾਏਗਾ।

ਫਾਜ਼ਿਲਕਾ ਸ਼ਹਿਰ ਦੇ ਵਿੱਚ ਕਈ ਜਗ੍ਹਾ ਵਾਟਰ ਕੂਲਰ ਦੀ ਲੋੜ ਹੈ ਕਈ ਸਾਂਝੀਆਂ ਥਾਵਾਂ ਵਿੱਚ ਆਰਓ ਦੀ ਲੋੜ ਹੈ, ਕਈ ਜਗ੍ਹਾ ਨਵੇਂ ਸ਼ੈੱਡ ਬਣਾਉਣ ਦੀ ਮੰਗ ਹੈ ਜਿਵੇਂ ਬੱਸ ਸਟੈਂਡ ਸਾਹਮਣੇ ਰਿਕਸ਼ਾ ਸਟੈਂਡ ਲਈ, ਦਾਣਾ ਮੰਡੀ ਦੇ ਵਿੱਚ ਪਿਕਅਪ ਯੂਨੀਅਨ ਵੱਲੋਂ ਵੀ ਸ਼ੈੱਡ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਸ਼ੈਡ ਬਣਾਉਣ ਦੀ ਲੋੜ ਸੀ ਉਹ ਵੀ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤਾ ਗਿਆ ਹੈ। ਇਹ ਚਾਰ ਪੰਜ ਮਹੀਨਿਆਂ ਦੇ ਵਿੱਚ ਸਾਰੇ ਕੰਮ ਮੁਕੰਮਲ ਹੋਣਗੇ।

ਹਰ ਵਾਰਡ ਦੇ ਵਿੱਚ 25-25 ਲੱਖ ਦੇ ਟੈਂਡਰ ਲਗਾਏ ਜਾ ਚੁੱਕੇ ਹਨ। ਵੱਡੀਆਂ ਸੜਕਾਂ ਉਹਨਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਐਮਆਰ ਕਾਲਜ ਰੋਡ ਜਿਹੜੀ ਕਿ ਸਿੱਧ ਸ਼੍ਰੀ ਹਨੁਮਾਨ ਮੰਦਰ ਵਾਲੀ ਰੋਡ ਉਹ ਨਵੀਂ ਬਣਾਈ ਜਾ ਰਹੀ ਹੈ ਇਸ ਤੋਂ ਇਲਾਵਾ ਮੇਹਰੀਆ ਬਾਜ਼ਾਰ ਦੀ ਰੋਡ ਸ਼ੁਰੂ ਕਰਨ ਜਾ ਰਹੇ ਹਾਂ, ਦਿਵਾਲੀ ਦਾ ਤਿਉਹਾਰ ਹੋ ਕਾਰਨ ਬਾਜ਼ਾਰ ਵਿੱਚ ਦੁਕਾਨਾਂ ਲੱਗੀਆਂ ਹਨ ਇਸ ਕਰਕੇ ਦਿਵਾਲੀ ਤੋਂ ਬਾਅਦ ਉਹਦਾ ਵੀ ਕੰਮ ਸ਼ੁਰੂ ਹੋ ਜਾਏਗਾ। ਬੀਕਾਨੇਰੀ ਰੋਡ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਏਗਾ।
ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪ ਲਾਈਨਾਂ ਪਾਉਣ ਦਾ ਕੰਮ ਚੱਲ ਰਿਹਾ ਹੈ। 2 ਕਰੋੜ ਦੀ ਲਾਗਤ ਦੇ ਨਾਲ ਜ਼ੋ ਸੀਵਰੇਜ ਪਾਈਪਲਾਈਨ ਦਾ ਕੰਮ ਚੱਲ ਰਿਹਾ ਸੀ ਉਹ ਲਗਭਗ ਕੰਪਲੀਟ ਹੋ ਚੁੱਕਿਆ ਹੈ।

ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ 6 ਕਰੋੜ ਰੁਪਏ ਹੋਰ ਸਰਕਾਰ ਜਾਰੀ ਕਰਨ ਜਾ ਰਹੀ ਹੈ, ਜਿਸ ਨਾਲ ਜਿੱਥੇ ਅੱਜ ਤੱਕ ਸੀਵਰੇਜ ਨਹੀਂ ਪਿਆ ਉੱਥੇ ਸੀਵਰੇਜ ਦੀਆਂ ਲਾਈਨਾਂ ਨਵੀਆਂ ਪਾਈਆਂ ਜਾਣਗੀਆਂ। 1 ਕਰੋੜ 44 ਲੱਖ ਰੁਪਏ ਦੀ ਲਾਗਤ ਦੇ ਨਾਲ ਸਟਰੀਟ ਲਾਈਟਾਂ ਸਾਰੇ ਸ਼ਹਿਰ ਦੇ ਵਿੱਚ ਲੱਗ ਰਹੀਆਂ ਹਨ ।

ਇਸ ਤੋਂ ਇਲਾਵਾ ਸਾਰੇ ਸ਼ਹਿਰ ਦੇ ਵਿੱਚ ਸਾਈਨ ਬੋਰਡ ਲਗਾਉਣ ਜਾ ਰਹੇ ਆਂ। ਸ਼ਹਿਰ ਵਾਸੀਆਂ ਦੀ ਬਹੁਤ ਲੰਮੇ ਸਮੇਂ ਤੋਂ ਡਿਮਾਂਡ ਸੀ ਕਿ ਹਰ ਮਹੱਲੇ ਹਰ ਗਲੀ ਦੇ ਬਾਹਰ ਸਾਈਨ ਬੋਰਡ ਲਗਾਇਆ ਜਾਏ ਜਿਹੜੀ ਮੰਗ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।