ਰੋਪੜ, 16 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਵਿਧਾਇਕਾਂ ਦੇ ਜ਼ਾਅਲੀ ਦਸਤਖਤਾਂ ਨਾਲ ਰਾਜ ਸਭਾ ਉਪ ਚੋਣ ਲਈ ਨਾਮਜ਼ਦਗੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਨਵੀਨ ਚਤੁਰਵੇਦੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਅੱਜ ਰੋਪੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਤੁਰਵੇਦੀ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ। ਅਗਲੀ ਸੁਣਵਾਈ 23 ਅਕਤੂਬਰ ਨੂੰ ਹੋਵੇਗੀ।
ਰੋਪੜ ਪੁਲਿਸ ਵੱਲੋਂ ਨਵੀਨ ਚਤੁਰਵੇਦੀ ਨੂੰ ਸੀਜੀਐਮ ਸੁਖਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ 10 ਦਿਨ ਦਾ ਰਿਮਾਂਡ ਮੰਗਿਆ ਗਿਆ। ਅਦਾਲਤ ਨੇ ਉਸ 7 ਦਿਨਾਂ ਲਈ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ। ਅਦਾਲਤ ਵਿੱਚ ਨਵੀਨ ਨੇ ਕਿਹਾ ਕਿ ਉਸ ਉਤੇ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਵਿਧਾਨ ਸਭਾ ਵਿੱਚ ਹੋਣੀ ਚਾਹੀਦੀ ਸੀ।