ਕਿੰਨੀ ਤਰੀਕ ਨੂੰ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਪੜ੍ਹੋ ਵੇਰਵਾ

ਪੰਜਾਬ

ਅੰਮ੍ਰਿਤਸਰ, 17 ਅਕਤੂਬਰ: ਦੇਸ਼ ਕਲਿੱਕ ਬਿਊਰੋ:

ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ 5 ਕੱਤਕ ਭਾਵ ਕਿ 21 ਅਕਤੂਬਰ ਨੂੰ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਇਸ ਵਰ੍ਹੇ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ, ਇਸ ਵਾਰ ਬੰਦੀ ਛੋੜ ਦਿਵਸ/ਦੀਵਾਲੀ 5 ਕੱਤਕ (21 ਅਕਤੂਬਰ) ਨੂੰ ਮਨਾਇਆ ਜਾਵੇਗਾ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ‘ਵੈਬਸਾਈਟ ‘ਤੇ ਵੀ ਜਾਣਕਾਰੀ ਦਰਜ ਹੈ।

ਪੁਰਾਤਨ ਚੱਲੀ ਆ ਰਹੀ ਰਵਾਇਤ ਅਨੁਸਾਰ ਬੰਦੀ ਛੋੜ ਪੁਰਬ ਮੌਕੇ 21 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਰਸ਼ਨੀ ਡਿਉੜੀ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨਗੇ।

ਦੱਸ ਦਈਏ ਕਿ ਸਰਕਾਰ ਵਲੋਂ ਪ੍ਰਕਾਸ਼ਿਤ ਇਸ ਵਰ੍ਹੇ ਦੇ ਕੈਲੰਡਰ ਅਤੇ ਡਾਇਰੀ ਅਨੁਸਾਰ ਸੂਬੇ ਵਿਚ ਦੀਵਾਲੀ ਦੀ ਗਜ਼ਟਿਡ ਛੁੱਟੀ 20 ਅਕਤੂਬਰ ਸੋਮਵਾਰ ਨੂੰ ਐਲਾਨੀ ਗਈ ਹੈ, ਜੋ ਕਿ ਆਮ ਲੋਕਾਂ ਅਤੇ ਸੰਗਤਾਂ ਵਿਚ ਦੁਬਿਧਾ ਪੈਦਾ ਕਰ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।