ਅਦਾਲਤ ਨੇ DIG ਹਰਚਰਨ ਸਿੰਘ ਭੁੱਲਰ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਪੰਜਾਬ

ਅਦਾਲਤ ਇਨਸਾਫ ਕਰੇਗੀ : DIG ਭੁੱਲਰ

ਚੰਡੀਗੜ੍ਹ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਹਰਚਰਨ ਸਿੰਘ ਭੁੱਲਰ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਜਦੋਂ ਮੀਡੀਆ ਵੱਲੋਂ ਹਰਚਰਨ ਸਿੰਘ ਭੁੱਲਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਭ ਕੁਝ ਅਦਾਲਤ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਦਾਲਤ ਇਨਸਾਫ ਕਰੇਗੀ। ਜ਼ਿਕਰਯੋਗ ਹੈ ਕਿ ਸੀਬੀਆਈ ਵੱਲੋਂ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੀਬੀਆਈ ਵੱਲੋਂ ਉਸਦੇ ਘਰ ਦੀ ਤਲਾਸੀ ਲਈ ਗਈ ਜਿੱਥੋਂ ਕਰੋੜਾਂ ਰੁਪਏ ਨਗਦ, ਜਾਇਦਾਦ ਦੇ ਕਾਗਜ਼, ਮਹਿੰਗੀਆਂ ਘੜੀਆਂ, ਵਿਦੇਸ਼ੀ ਸ਼ਰਾਬ, ਮਹਿੰਗੀਆਂ ਗੱਡੀਆਂ ਮਿਲਿੀਆਂ ਹਨ। ਸੀਬੀਆਈ ਵੱਲੋਂ ਬੀਤੇ ਕੱਲ੍ਹ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੀਬੀਆਈ ਵੱਲੋਂ ਉਸਦੇ ਘਰ ਦੀ ਤਲਾਸੀ ਲਈ ਗਈ, ਜਿੱਥੋਂ 5 ਕਰੋੜ ਰੁਪਏ ਨਗਦ, 1.5 ਕਿਲੋ ਸੋਨੇ ਦੇ ਗਹਿਣੇ, ਮਰਸਡੀਜ਼-ਔਡੀ ਗਲਜਰੀ ਗੱਡੀਆਂ ਦੀਆਂ ਚਾਬੀ,  ਪੰਜਾਬ ਵਿੱਚ ਕਈ ਜਾਇਦਾਦਾਂ ਨਾਲ ਜੁੜੇ ਕਾਗਜ਼, 22 ਮਹਿੰਗੀਆਂ ਘੜੀਆਂ, ਲਾਕਰ ਦੀਆਂ ਚਾਬੀਆਂ ਅਤੇ 40 ਲੀਟਰ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ, ਇਕ ਡਬਲ ਬੈਰਲ ਗਨ, ਪਿਸਤੋਲ, ਰਿਵਾਲਵਰ, ਏਅਰਗਨ ਅਤੇ ਗੋਲਾ ਬਾਰੂਦ ਮਿਲਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।