ਨਵੀਂ ਦਿੱਲੀ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਨੌਕਰੀ ਕਰਨ ਵਾਲੇ ਪੀਐਫ ਖਾਤਾ ਧਾਰਕਾਂ ਲਈ ਇਹ ਅਹਿਮ ਖਬਰ ਹੈ ਕਿ ਪੀਐਫ ਖਾਤੇ ਵਿੱਚ ਪੈਸੇ ਕਢਵਾਉਣ ਨੂੰ ਲੈ ਕੇ ਸਰਕਾਰ ਵੱਲੋਂ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। EPFO ਵੱਲੋਂ ਪੀਐਫ ਤੋਂ ਪੈਸੇ ਕਢਵਾਉਣ ਲਈ ਬਦਲਾਅ ਕੀਤਾ ਗਿਆ ਹੈ। ਹੁਣ ਜੇਕਰ ਕਿਸੇ ਦੀ ਨੌਕਰੀ ਚਲਾ ਜਾਂਦੀ ਹੈ ਤਾਂ ਤੁਰੰਤ ਆਪਣੇ ਪੀਐਫ ਖਾਤੇ ਵਿਚੋਂ 75 ਫੀਸਦੀ ਰਕਮ ਕਢਵਾ ਸਕਦੇ ਹਨ। ਪ੍ਰੰਤੂ ਪੂਰੇ ਪੈਸੇ ਉਦੋਂ ਹੀ ਕਢਵਾ ਸਕਦੇ ਹਨ ਜਦੋਂ ਇਕ ਸਾਲ ਵਿਅਕਤੀ ਬੇਰੁਜ਼ਗਾਰ ਰਹਿੰਦਾ ਹੈ ਤਾਂ।
ਇਹ ਬਦਲਾਅ ਇਸ ਲਈ ਕੀਤੇ ਗਏ ਹਨ ਤਾਂ ਕਿ ਲੋਕ ਵਾਰ ਵਾਰ ਪੀਐਫ ਕਢਵਾ ਕੇ ਆਪਣੀ ਸਰਵਿਸ ਵਿੱਚ ਗੈਪ ਨਾ ਕਰਨ, ਕਿਉਂਕਿ ਇਸ ਨਾਲ ਅੱਗੇ ਚਲਕੇ ਪੈਨਸ਼ਨ ਕਲੇਮ ਰਿਜੈਕਟ ਹੋ ਜਾਂਦਾ ਹੈ ਅਤੇ ਸੇਵਾਮੁਕਤੀ ਸਮੇਂ ਬਹੁਤ ਘੱਟ ਪੈਸਾ ਹੱਥ ਆਉਂਦਾ ਹੈ।
ਪਹਿਲਾਂ ਇਹ ਨਿਯਮ ਸੀ ਕਿ ਨੌਕਰੀ ਜਾਣ ਦੇ 2 ਮਹੀਨੇ ਬਾਅਤ ਹੀ ਪੂਰਾ ਪੈਸਾ ਕਢਵਾ ਸਕਦੇ ਸੀ, ਪ੍ਰੰਤੂ ਹੁਣ ਸਮਾਂ ਸੀਮਾ 12 ਮਹੀਨੇ ਕਰ ਦਿੱਤੀ ਗਈ ਹੈ। ਵਿਭਾਗ ਨੇ ਕਿਹਾ ਕਿ ਇਹ ਨਿਯਮ ਕਰਮਚਾਰੀਆਂ ਦੀ ਫਾਈਨੈਸ਼ੀਅਲ ਸਕਿਊਰਿਟੀ ਲਈ ਜ਼ਰੂਰੀ ਹੈ, ਤਾਂ ਕਿ ਸੇਵਾ ਮੁਕਤੀ ਸਮੇਂ ਉਨ੍ਹਾਂ ਨੂੰ ਇਕ ਚੰਗੀ ਰਕਮ ਮਿਲੇ।
EPFOਨੇ ਪੈਸੇ ਕਢਵਾਉਣ ਲਈ ਕੈਟਾਗਿਰੀਆਂ ਵੀ ਘਟਾ ਕੇ ਸਿਰਫ 3 ਕਰ ਦਿੱਤੀਆਂ ਹਨ। ਬਿਮਾਰੀ, ਸਿੱਖਿਆ ਅਤੇ ਵਿਆਹ ਲਈ, ਘਰ ਖਰੀਦਣ ਜਾਂ ਬਣਾਉਣ ਲਈ ਅਤੇ ਜ਼ਰੂਰੀ ਜਾਂ ਐਂਮਰਜੈਂਸੀ ਹਾਲਤ ਵਿੱਚ ਕਢਵਾ ਸਕਣਗੇ। ਵਿਭਾਗ ਦਾ ਕਹਿਣਾ ਹੈ ਕਿ ਤਿੰਨ ਕੈਟਾਗਿਰੀ ਵਿੱਚ ਕਢਵਾਉਣਾ ਸੌਖਾ ਹੋਵੇਗੀ। ਹੁਣ ਪੀਐਫ ਖਾਤੇ ਵਿੱਚ 25 ਫੀਸਦੀ ਬੈਲੈਂਸ ਰੱਖਣਾ ਜ਼ਰੂਰੀ ਹੈ।