ਪ੍ਰਦੂਸ਼ਣ ਖਿਲਾਫ ਨੰਗੇ ਧੜ ਕੀਤਾ ਰੋਸ ਮਾਰਚ

ਪੰਜਾਬ

50 ਪੰਚਾਇਤਾਂ ਨੇ ਦਿੱਤਾ ਵਿਰੋਧ ਮਤਾ

ਸ੍ਰੀ ਚਮਕੌਰ ਸਾਹਿਬ/ਮੋਰਿੰਡਾ, 18 ਅਕਤੂਬਰ, ਭਟੋਆ :

ਪੰਜਾਬ ਵਿੱਚ ਵੱਧ ਰਹੇ ਉਦਯੋਗਿਕ ਪ੍ਰਦੂਸ਼ਣ ਖਿਲਾਫ ਆਵਾਜ਼ ਚੁੱਕਦਿਆਂ, ਸ੍ਰੀ ਚਮਕੌਰ ਸਾਹਿਬ ਮੋਰਚਾ, ਤਲਵੰਡੀ ਸਾਬੋ ਮੋਰਚਾ ਮਾਨਸਾ, ਕਮਾਲੂ ਟਾਇਰ ਫੈਕਟਰੀ ਮੋਰਚਾ ਬਠਿੰਡਾ ਅਤੇ ਪੀ ਏ ਸੀ ਮੱਤੇਵਾੜਾ ਵੱਲੋਂ ਸਾਂਝੇ ਤੌਰ ‘ਤੇ ਵੱਡਾ ਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਸ਼ਾਮਲ ਵੱਡੀ ਗਿਣਤੀ ਵਿੱਚ ਔਰਤਾਂ , ਨੌਜਵਾਨ ਲੜਕੀਆਂ ਤੇ ਲੋਕਾਂ ਦੇ ਜੋਸ਼ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਪੰਜਾਬ ਦੀ ਜਨਤਾ ਆਪਣੇ ਹੱਕਾਂ ਅਤੇ ਵਾਤਾਵਰਣ ਦੀ ਰੱਖਿਆ ਲਈ ਇਕਜੁੱਟ ਹੋ ਕੇ ਲੜਨ ਲਈ ਤਿਆਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਸੀਨੀਅਰ ਆਗੂ ਖੁਸ਼ਇੰਦਰ ਸਿੰਘ ਨੇ ਦੱਸਿਆ ਕਿ ਇਹ ਮਾਰਚ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸ਼ੁਰੂ ਹੋਇਆ ਜੋ ਕਿ ਸੀ ਪੀ ਮਾਲ ਚੌਂਕ ਤੋਂ ਹੁੰਦਾ ਹੋਇਆ, ਪੀ ਬੀ ਟੀ ਆਈ ਕੰਪਲੈਕਸ ਸੈਕਟਰ 81 ਮੋਹਾਲੀ ਤਕ ਪੈਦਲ ਗਿਆ। ਜਿੱਥੇ ਇਨ੍ਹਾਂ ਮੋਰਚਿਆਂ ਦੇ ਆਗੂਆਂ ਨੇ ਚੇਅਰਮੈਨ ਸੀਆ ਦੇ ਨਾਮ ਇਕ ਮੰਗ ਪੱਤਰ ਸੌਂਪਿਆ। ਉਨਾ ਦੱਸਿਆ ਕਿ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪਿੰਡ ਧੌਲਰਾਂ ਵਿਖੇ ਬਣ ਰਹੀ ਪੇਪਰ ਮਿਲ ਅਤੇ ਟਾਇਰ ਫੈਕਟਰੀ ਨੂੰ ਤੁਰੰਤ ਰੋਕਿਆ ਜਾਵੇ ਕਿਉਂਕਿ ਇਹ ਇਲਾਕੇ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਗੰਧਲਾ ਕਰ ਰਹੀ ਹੈ।

ਇਸ ਮਾਰਚ ਦੌਰਾਨ ਹਜ਼ਾਰਾਂ ਲੋਕ ਪ੍ਰਦੂਸ਼ਣ ਰੋਕਥਾਮ ਦਫ਼ਤਰ ਮੋਹਾਲੀ ਵਿਖੇ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਕੱਪੜੇ ਉਤਾਰ ਕੇ ਨੰਗੇ ਧੜ ਪ੍ਰਦੂਸ਼ਣ ਵਿਰੁੱਧ ਰੋਸ ਪ੍ਰਗਟਾਇਆ।

ਮੋਰਚੇ ਦੇ ਆਗੂਆਂ ਖੁਸ਼ਇੰਦਰ ਸਿੰਘ ਜੰਡ ਸਾਹਿਬ, ਲਖਬੀਰ ਸਿੰਘ ਹਾਫਿਜ਼ਾਬਾਦ ਅਤੇ ਜੁਝਾਰ ਸਿੰਘ ਗਧਰਾਮ ਨੇ ਕਿਹਾ ਕਿ “ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਮੂਹ ਪੰਜਾਬ ਨੂੰ ਕੈਂਸਰ ਦੀ ਥਾਂ ਨਹੀਂ ਬਣਨ ਦਿੱਤਾ ਜਾਵੇਗਾ। ਉਨਾ ਕਿਹਾ ਕਿ ਉਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਹੱਦ ਤੱਕ ਜਾ ਕੇ ਇਨ੍ਹਾਂ ਜ਼ਹਿਰੀਲੀਆਂ ਫੈਕਟਰੀਆਂ ਦਾ ਵਿਰੋਧ ਕਰਨਗੇ , ਕਿਉਂਕਿ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ ਤੇ ਪਾਣੀ ਛੱਡੀਏ।”

ਇਹਨਾਂ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਖੇਤਰ ਦੀਆਂ 50 ਪੰਚਾਇਤਾਂ ਵੱਲੋਂ ਇਹਨਾਂ ਫੈਕਟਰੀਆਂ ਖਿਲਾਫ ਦਿੱਤੇ ਵਿਰੋਧ ਮਤਿਆਂ ਨੂੰ ਨਜ਼ਰ ਅੰਦਾਜ਼ ਕਰਦੇ ਆਂ ਫੈਕਟਰੀ ਮਾਲਕਾਂ ਨੂੰ ਕਥਿਤ ਤੌਰ ਤੇ ਫੈਕਟਰੀ ਲਗਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈਮੋਰਚੇ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਲੋਕਾਂ ਦੀ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਹ ਸੰਘਰਸ਼ ਹੋਰ ਤੇਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਤੰਦਰੁਸਤ ਵਾਤਾਵਰਣ ਲਈ ਆਪਣੀ ਜਾਨ ਵੀ ਲਗਾ ਸਕਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।