ਸਕੂਲ ਜਾਂਦੀਆਂ ਦੋ ਸਕੀਆਂ ਭੈਣਾਂ ਦੀ ਬੱਸ ਹੇਠਾਂ ਆਉਣ ਕਾਰਨ ਮੌਤ

ਪੰਜਾਬ

ਅੱਜ ਸਵੇਰ ਸਮੇਂ ਹੀ ਸਕੂਲ ਜਾਂਦੀਆਂ ਦੋ ਭੈਣਾਂ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋਣ ਦੀ ਦੁੱਖਭਰੀ ਖਬਰ ਸਾਹਮਣੇ ਆਈ ਹੈ।

ਮਾਨਸਾ, 18 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਅੱਜ ਸਵੇਰ ਸਮੇਂ ਹੀ ਸਕੂਲ ਜਾਂਦੀਆਂ ਦੋ ਭੈਣਾਂ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋਣ ਦੀ ਦੁੱਖਭਰੀ ਖਬਰ ਸਾਹਮਣੇ ਆਈ ਹੈ। ਮਾਨਸਾ ਜ਼ਿਲ੍ਹੇ ਦੇ ਝੁਨੀਰ ਵਿੱਚ ਜਦੋਂ ਦੋ ਸਕੀਆਂ ਭੈਣਾਂ ਸਕੂਲ ਲਈ ਪੜ੍ਹਨ ਜਾ ਰਹੀਆਂ ਸਨ ਤਾਂ ਉਹ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਕ ਲੜਕੀ ਤੀਜੀ ਅਤੇ ਦੂਜੀ ਸੱਤਵੀਂ ਕਲਾਸ ਪੜ੍ਹਦੀਆਂ ਸਨ।

ਬਾਜੀਗਰ ਬਸਤੀ ਤੋਂ ਸਰਕਾਰੀ ਸਕੂਲ ਦੇ ਵਿਦਿਆਰਥੀ ਆਪਣੇ ਪਿਤਾ ਨਾਲ ਸਕੂਟਰੀ ਉਤੇ ਜਾ ਰਹੇ ਸਨ, ਪਿੱਛੋਂ ਆ ਰਹੀ ਬੱਸ ਨੇ ਦਰੜ ਦਿੱਤਾ। ਦੋਵਾਂ ਬੱਚਿਆਂ ਦੀ ਮੌਕੇ ਉਤੇ ਮੌਤ ਹੋ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।