ਨਵੀਂ ਦਿੱਲੀ, 19 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਦਿਵਾਲੀ ਤੋਂ ਇਕ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਇਕ ਹੋਰ ਤੋਹਫਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸੰਚਾਰ ਵਿਭਾਗ ਦੇ ਡਾਕ ਵਿਭਾਗ ਨੇ ਇਕ ਹੁਕਮ ਜਾਰੀ ਕਰਦੇ ਹੋਏ ਵਿੱਤੀ ਸਾਲ 2024-25 ਲਈ ਉਤਪਾਦਕਤਾ-ਲਿੰਕਡ ਬੋਨਸ ਦਾ ਐਲਾਨ ਕੀਤਾ ਹੈ। ਹੁਕਮ ਅਨੁਸਾਰ ਡਾਕ ਵਿਭਾਗ ਦੇ ਕਰਮਚਾਰੀਆਂ ਨੂੰ 60 ਦਿਨਾਂ ਦੇ ਤਨਖਾਹ ਦੇ ਬਰਾਬਰ ਬੋਨਸ ਦਿੱਤਾ ਜਾਵੇਗਾ।
ਡਾਕ ਵਿਭਾਗ ਦੇ ਹੁਕਮਾਂ ਅਨੁਸਾਰ ਰੈਗੂਲਰ ਕਰਮਚਾਰੀਆਂ ਗਰੁੱਪ ਸੀ, ਮਲਟੀ ਟਾਸਕਿੰਗ ਸਟਾਫ (MTS) ਅਤੇ ਗਰੁੱਪ B ਦੇ ਕਰਮਚਾਰੀ। ਗ੍ਰਾਮੀਣ ਡਾਕ ਸੇਵਕ – ਜੋ ਰੈਗੂਲਰ ਵਜੋਂ ਕੰਮ ਕਰਦੇ ਹਨ। ਅਸਥਾਈ ਕਰਮਚਾਰੀ, ਇਸ ਤੋਂ ਇਲਾਵਾ ਜੋ ਕਰਮਚਾਰੀ 31 ਮਾਰਚ 2025 ਤੋਂ ਬਾਅਦ ਸੇਵਾ ਮੁਕਤ, ਅਸਤੀਫਾ ਦੇ ਚੁੱਕੇ ਹਨ ਜਾਂ ਪ੍ਰਤੀ ਸੇਵਾਮੁਕਤੀ ਉਤੇ ਚਲੇ ਗਏ ਉਹ ਵੀ ਇਸ ਬੋਨਸ ਲਈ ਯੋਗ ਹੋਣਅੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕ ਿਅਜਿਹੇ ਸਾਰੇ ਕਰਮਚਾਰੀਆਂ ਲਈ ਉਤਪਾਦਕਤਾ ਲਿੰਕਡ ਬੋਨਸ, ਸਬੰਧਤ ਪ੍ਰਾਵਧਲਾਂ ਅਨੁਸਾਰ ਦਿੱਤਾ ਜਾਵੇਗਾ। ਬੋਨਸ ਦੀ ਸੀਮਤਾ 7000 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਗਈ ਹੈ।