Ex MLA ਦੀ ਵਿਵਾਦਤ ਸਲਾਹ, ਮੰਗਾਂ ਮਨਵਾਉਣ ਵਾਸਤੇ ਵਿਧਾਇਕਾਂ ‘ਤੇ ਹਿੰਸਕ ਹਮਲੇ ਕਰਨ ਲਈ ਕਿਹਾ

ਰਾਸ਼ਟਰੀ

ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਲੋਕਾਂ ਦੀਆਂ ਮੰਗਾਂ ਨਾ ਮੰਨੇ ਜਾਣ ਉਤੇ ਸਾਬਕਾ ਵਿਧਾਇਕ ਵੱਲੋਂ ਵਿਵਾਦਤ ਸਲਾਹ ਦਿੱਤੀ ਗਈ ਹੈ। ਸਾਬਕਾ ਵਿਧਾਇਕ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵਿਧਾਇਕਾਂ ਉਤੇ ਹਿੰਸਕ ਹਮਲੇ ਕਰਨ, ਤਾਂ ਹੀ ਸਰਕਾਰ ਮੰਗਾਂ ਮੰਨੇਗੀ।

ਨਵੀਂ ਦਿੱਲੀ, 21 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਕਰਜ਼ਿਆਂ ਦੀ ਮਾਰ ਝੱਲ ਰਹੇ ਕਈ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਦੁਖਦਾਈ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਹਨ। ਹੁਣ ਸਾਬਕਾ ਵਿਧਾਇਕ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖੁਦਕੁਸ਼ੀ ਆਪ ਨਾਲ ਕਰਨ ਸਗੋਂ ਵਿਧਾਇਕਾਂ ਨੂੰ ਨਿਸ਼ਾਨੇ ਬਣਾਉਣ। ਮਹਾਰਾਸ਼ਟਰ ਦੇ ਛਤਰਪਤੀ ਸਭਾ ਜੀ ਨਗਰ ਤੋਂ ਸਾਬਕਾ ਵਿਧਾਇਕ ਬਚੂ ਕੜੂ ਵੱਲੋਂ ਇਕ ਬਿਆਨ ਦਿੱਤਾ ਗਿਆ ਜਿਸ ਪਿੱਛੋਂ ਵਿਵਾਦ ਖੜ੍ਹਾ ਹੋ ਗਿਆ ਹੈ। ਅਮਰਾਵਤੀ ਜ਼ਿਲ੍ਹੇ ਵਿੱਚ ਪ੍ਰਹਾਰ ਜਨਸ਼ਕਤੀ ਪਾਰਟੀ ਦੇ ਆਗੂ ਇਕ ਸਭਾ ਨੂੰ ਸੰਬੋਧਨ ਕਰਨ ਪਹੁੰਚੇ। ਇਸ ਮੌਕੇ ਬਚੂ ਕੜੂ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਉਹ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਦੇ ਮੁੱਦਿਆਂ ਦਾ ਛੇਤੀ ਹੱਲ ਕਰੇ ਤਾਂ ਉਨ੍ਹਾਂ ਨੂੰ ਆਪਣੀ ਜਾਣ ਦੇਣ ਦੀ ਬਜਾਏ ਵਿਧਾਇਕਾਂ ਨੂੰ ਹਿੰਸਕ ਤਰੀਕੇ ਨਾਲ ਨਿਸ਼ਾਨਾ ਬਣਾਉਣਾ ਚਾਹੀਦਾ ਹੈ।

ਬਚੂ ਕੜੂ ਨੇ ਕਿਹਾ ਖੁਦਕੁਸੀ ਕਿਉਂ ਕਰੋ? ਵਿਧਾਇਕ ਨੂੰ ਮਾਰ ਦਿਓ, ਵੱਢ ਦਿਓ। ਕਿਸਾਨਾ ਨੂੰ ਬਿਨਾਂ ਕੱਪੜਿਆਂ ਦੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਦੇ ਘਰੇ ਜਾ ਕੇ ਬੈਠਣਾ ਚਾਹੀਦਾ ਅਤੇ ਪੇਸ਼ਾਬ ਕਰਨਾ ਚਾਹੀਦਾ। ਜੇਕਰ ਉਹ ਸਭ ਕੀਤਾ ਗਿਆ ਤਾਂ ਸਰਕਾਰ ਪਟੜੀ ਉਤੇ ਆ ਜਾਵੇਗੀ।‘ ਇਸ ਬਿਆਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਿਵ ਸੈਨਾ ਦੇ ਮੰਤਰੀ ਸੰਜੇ ਸ਼ਿਰਸਾਟ ਨੇ ਕਿਹਾ ਬਚੂ ਕੜੂ ਨੂੰ ਇਹ ਸਭ ਖੁਦ ਨੂੰ ਕਰਨਾ ਚਾਹੀਦਾ। ਕੀ ਉਨ੍ਹਾਂ ਨੂੰ ਭੜਕਾ ਕੇ ਕਿਸਾਨਾਂ ਦੇ ਖਿਲਾਫ ਅਤੇ ਅਰਪਾਧ ਦਰਜ ਕਰਵਾਉਣਾ ਚਾਹੀਦਾ ਹੈ? ਉਨ੍ਹਾਂ ਆਪਣੀ ਜ਼ੁਬਾਨ ਉਤੇ ਲਗਾਮ ਲਗਾਉਣੀ ਚਾਹੀਦੀ ਹੈ। ਸਤੰਬਰ ਵਿੱਚ ਹੜ੍ਹ ਅਤੇ ਮੀਂਹ ਕਾਰਨ ਕਿਸਾਨ ਪਹਿਲਾਂ ਹੀ ਸੰਕਟ ਵਿੱਚ ਹਨ। ਕੀ ਕੜੂ ਚਾਹੁੰਦੇ ਹਨ ਕਿ ਉਹ ਖੁਦਕੁਸ਼ੀ ਕਰਨ?

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।