ਸਰੀਰ ਨਾਲ ਪਟਾਕਿਆਂ ਦੀ ਲੜੀ ਬੰਨ੍ਹ ਕੇ ਲਵਾਈ ਲੱਗ,

ਰਾਸ਼ਟਰੀ

ਚੰਡੀਗੜ੍ਹ, 21 ਅਕਤੂਬਰ: ਦੇਸ਼ ਕਲਿੱਕ ਬਿਊਰੋ :

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਵਿਅਕਤੀ ਦੇ ਸਰੀਰ ਨਾਲ ਪਟਾਕਿਆਂ ਦੀ ਲੜੀ ਬੰਨ੍ਹੀ ਹੋਈ ਹੈ ਅਤੇ ਫੇਰ ਉਸ ਪਟਾਕਿਆਂ ਦੀ ਲੜੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ।

ਵਾਇਰਲ ਵੀਡੀਓ ਵਿੱਚ ਇੱਕ ਆਦਮੀ ਦੋ ਪੋਲਾਂ ਵਿਚਕਾਰ ਖੜ੍ਹਾ ਹੈ ਅਤੇ ਉਸ ਨੇ ਦੋਵੇਂ ਹੱਥਾਂ ਨਾਲ ਪੋਲਾਂ ਨੂੰ ਫੜਿਆ ਹੋਇਆ ਹੈ। ਉਸਦੀ ਕਮਰ ਅਤੇ ਲੱਤਾਂ ਨਾਲ ਪਟਾਕੇ ਬੰਨ੍ਹੇ ਹੋਏ ਹਨ ਅਤੇ ਫੇਰ ਇੱਕ ਵਿਅਕਤੀ ਪਟਾਕਿਆਂ ਨੂੰ ਆ ਕੇ ਅੱਗ ਲੈ ਦਿੰਦਾ ਹੈ। ਵੀਡੀਓ ‘ਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਆਦਮੀ ਨੂੰ ਬਹੁਤ ਦਰਦ ਹੁੰਦਾ ਹੈ। ਵਾਇਰਲ ਵੀਡੀਓ ‘ਚ ਹੋਰ ਬਹੁਤ ਸਾਰੇ ਲੋਕ ਵੀ ਦਿਖਾਈ ਦੇ ਰਹੇ ਹਨ, ਜੋ ਸੁ ਨੂੰ ਇਹ ਸਭ ਕੁੱਝ ਕਰਦੇ ਨੂੰ ਦੇਖ ਰਹੇ ਹਨ।

ਇਹ ਵੀਡੀਓ ਉਹ X-ਪਲੇਟਫਾਰਮ ‘ਤੇ ਇੱਕ ਅਕਾਊਂਟ ਦੁਆਰਾ ਪੋਸਟ ਕੀਤਾ ਗਿਆ ਸੀ। ਵੀਡੀਓ ਨੂੰ 8.9 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ, ਇੱਕ ਉਪਭੋਗਤਾ ਨੇ ਟਿੱਪਣੀ ਕੀਤੀ, “ਉਹ ਰੀਲ ਨਹੀਂ ਬਣਾ ਰਿਹਾ ਹੈ, ਇਹ ਉਸਦੇ ਪਾਪੀ ਪੇਟ ਦੀ ਗੱਲ ਹੈ।” ਇੱਕ ਹੋਰ ਉਪਭੋਗਤਾ ਨੇ ਲਿਖਿਆ, “ਇਹ ਸਜ਼ਾ ਕਿਸ ਲਈ ਸੀ?”

ਨੋਟ: ਇਸ ਖ਼ਬਰ ਵਿੱਚ ਜਾਣਕਾਰੀ ਸੋਸ਼ਲ ਮੀਡੀਆ ਪੋਸਟਾਂ ‘ਤੇ ਅਧਾਰਤ ਹੈ। ਦੇਸ਼ ਕਲਿੱਕ ਬਿਊਰੋ ਟੀਵੀ ਕਿਸੇ ਵੀ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ ਨਾ ਜੀ ਅਜਿਹੇ ਖਤਰਨਾਕ ਸਟੰਟ ਕਰਨ ਲਈ ਉਤਸਾਹਿਤ ਕਰਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।