ਥਿਰੂਵਨੰਥਪੁਰਮ, 22 ਅਕਤੂਬਰ, ਦੇਸ਼ ਕਲਿਕ ਬਿਊਰੋ :
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਹੈਲੀਕਾਪਟਰ ਦੇ ਕੇਰਲ ਦੇ ਪਠਾਨਮਥਿੱਟਾ ਵਿੱਚ ਉਤਰਨ ਤੋਂ ਬਾਅਦ ਹੈਲੀਪੈਡ ਦਾ ਇੱਕ ਹਿੱਸਾ ਧਸ ਗਿਆ। ਮੌਕੇ ‘ਤੇ ਮੌਜੂਦ ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਧੱਕਾ ਲਗਾ ਕੇ ਹੈਲੀਕਾਪਟਰ ਨੂੰ ਬਾਹਰ ਕੱਢ ਦਿੱਤਾ।
ਰਾਸ਼ਟਰਪਤੀ ਮੁਰਮੂ ਬੁੱਧਵਾਰ ਨੂੰ ਸਬਰੀਮਾਲਾ ਵਿੱਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ। ਤ੍ਰਾਵਣਕੋਰ ਦੇਵਸਵਮ ਬੋਰਡ ਨੇ ਕਿਹਾ ਕਿ ਉਨ੍ਹਾਂ ਦੀ ਫੇਰੀ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ।
ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਹਾਲ ਹੀ ਵਿੱਚ ਇੱਕ ਕਾਫਲੇ ਦੀ ਰਿਹਰਸਲ ਵੀ ਕੀਤੀ ਗਈ ਸੀ। ਦਰਸ਼ਨ ਤੋਂ ਬਾਅਦ, ਰਾਸ਼ਟਰਪਤੀ ਸ਼ਾਮ ਨੂੰ ਤਿਰੂਵਨੰਤਪੁਰਮ ਵਾਪਸ ਜਾਣਗੇ।
