ਲੋਕਾਂ ਨਾਲ ਭਰੀ ਰੇਲਗੱਡੀ ਖੜ੍ਹੀ ਟਰੇਨ ਨਾਲ ਟਕਰਾਈ, 14 ਲੋਕਾਂ ਦੀ ਮੌਤ

ਪੰਜਾਬ

ਅਦੀਸ ਅਬਾਵਾ, 22 ਅਕਤੂਬਰ, ਦੇਸ਼ ਕਲਿਕ ਬਿਊਰੋ :
ਇਥੋਪੀਆ ਦੇ ਪੂਰਬੀ ਹਿੱਸੇ ਵਿੱਚ ਇੱਕ ਲੋਕਾਂ ਨਾਲ ਭਰੀ ਰੇਲਗੱਡੀ ਦੇ ਇੱਕ ਖੜ੍ਹੀ ਟਰੇਨ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ।
ਇਹ ਹਾਦਸਾ ਡਾਇਰ ਦਾਵਾ ਕਸਬੇ ਦੇ ਨੇੜੇ ਵਾਪਰਿਆ, ਜਦੋਂ ਵਪਾਰੀਆਂ ਅਤੇ ਉਨ੍ਹਾਂ ਦੇ ਸਾਮਾਨ ਨੂੰ ਲੈ ਕੇ ਜਾ ਰਹੀ ਰੇਲਗੱਡੀ ਜਿਬੂਤੀ ਸਰਹੱਦ ਨੇੜੇ ਦੇਵਾਲੇ ਕਸਬੇ ਤੋਂ ਵਾਪਸ ਆ ਰਹੀ ਸੀ।
ਡਾਇਰ ਦਾਵਾ ਦੇ ਮੇਅਰ ਇਬਰਾਹਿਮ ਓਸਮਾਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ। ਚਸ਼ਮਦੀਦਾਂ ਦੇ ਅਨੁਸਾਰ, ਹਾਦਸੇ ਤੋਂ ਬਾਅਦ ਜ਼ਖਮੀਆਂ ਦੀ ਮਦਦ ਵਿੱਚ ਦੇਰੀ ਹੋਈ ਅਤੇ ਸਥਾਨਕ ਲੋਕਾਂ ਨੇ ਖੁਦ ਜ਼ਖਮੀਆਂ ਨੂੰ ਡੱਬਿਆਂ ਤੋਂ ਬਾਹਰ ਕੱਢਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।