ਵੱਡੀ ਖਬਰ: ਸੀਬੀਆਈ ਨੇ ਮੁੜ ਕੀਤੀ ਪੰਜਾਬ ਦੇ ਡੀਆਈਜੀ ਹਰਚਰਨ ਭੁੱਲਰ ਦੇ ਘਰ ਰੇਡ

ਪੰਜਾਬ

ਚੰਡੀਗੜ੍ਹ, 23 ਅਕਤੂਬਰ: ਦੇਸ਼ ਕਲਿੱਕ ਬਿਊਰੋ :

ਸੀਬੀਆਈ ਦੀ ਇੱਕ ਟੀਮ ਅੱਠ ਦਿਨਾਂ ਬਾਅਦ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰ ਮੁਸ ਰੇਡ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੀਬੀਆਈ ਦੇ 11 ਅਧਿਕਾਰੀ ਦੁਪਹਿਰ 2:30 ਵਜੇ ਦੇ ਕਰੀਬ ਦਿੱਲੀ-ਰਜਿਸਟਰਡ ਗੱਡੀ ਵਿੱਚ ਪਹੁੰਚੇ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਘਰ ਦੀ ਤਲਾਸ਼ੀ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੇ ਘਰ ਵਿੱਚ ਕੁਝ ਦਸਤਾਵੇਜ਼ ਹਨ, ਜਿਨ੍ਹਾਂ ਨੂੰ ਬਰਾਮਦ ਕਰਨ ਦੀ ਲੋੜ ਹੈ।

ਇਸ ਤੋਂ ਪਹਿਲਾਂ, ਕੀਤੀ ਗਈ ਰੇਡ ਚ ਸੀਬੀਆਈ ਨੇ ਡੀਆਈਜੀ ਭੁੱਲਰ ਦੇ ਘਰ ਤੋਂ 7.5 ਕਰੋੜ ਰੁਪਏ ਨਕਦ, ਕੁਝ ਜਾਇਦਾਦ ਦੇ ਦਸਤਾਵੇਜ਼, ਮਹਿੰਗੀਆਂ ਘੜੀਆਂ ਅਤੇ ਸ਼ਰਾਬ ਬਰਾਮਦ ਕੀਤੀ ਸੀ। ਇਸ ਤੋਂ ਇਲਾਵਾ, ਇੱਕ ਬੈਂਕ ਲਾਕਰ ਤੋਂ ਕੁਝ ਜ਼ਮੀਨੀ ਦਸਤਾਵੇਜ਼ ਅਤੇ ਸੋਨਾ ਬਰਾਮਦ ਕੀਤਾ ਗਿਆ ਸੀ।

ਸੀਬੀਆਈ ਨੇ 16 ਅਕਤੂਬਰ ਨੂੰ ਡੀਆਈਜੀ ਭੁੱਲਰ ਅਤੇ ਉਨ੍ਹਾਂ ਦੇ ਏਜੰਟ ਕ੍ਰਿਸ਼ਨੂ ਨੂੰ ਗ੍ਰਿਫ਼ਤਾਰ ਕੀਤਾ ਸੀ। ਏਜੰਟ ਕ੍ਰਿਸ਼ਨੂ ਨੂੰ ਸ਼ੁਰੂ ਵਿੱਚ ਸੈਕਟਰ 21 ਵਿੱਚ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਆਕਾਸ਼ ਬੱਤਰਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜਿਆ ਗਿਆ ਸੀ। ਫਿਰ ਸੀਬੀਆਈ ਨੇ ਮਿਲ ਕੇ ਡੀਆਈਜੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਦੋਸ਼ੀ ਕ੍ਰਿਸ਼ਨੂ ਹੀ ਡੀਆਈਜੀ ਨੂੰ ਰਿਸ਼ਵਤਖੋਰੀ ਦੇ ਨਿਸ਼ਾਨੇ ਲੱਭ ਕੇ ਸਪਲਾਈ ਕਰਦਾ ਸੀ। ਉਹ ਡੀਆਈਜੀ ਦਾ ਨਿੱਜੀ ਸਹਾਇਕ ਹੈ। ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਵਾਂ ਨੂੰ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਰਕਾਰ ਨੇ ਡੀਆਈਜੀ ਨੂੰ ਮੁਅੱਤਲ ਕਰ ਦਿੱਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।