ਮੋਹਾਲੀ, 23 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫਰਜ਼ੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰਨ ਦੇ ਮਾਮਲੇ ਵਿੱਚ ਅਦਾਲਤ ਵੱਲੋਂ 24 ਘੰਟਿਆਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਫਰਜ਼ੀ ਵੀਡੀਓ ਵਾਇਰਲ ਮਾਮਲੇ ਵਿੱਚ ਮੋਹਾਲੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟੇ ਵਿੱਚ ਇੰਤਰਾਜਯੋਗ ਪੋਸਟ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਵੱਲੋਂ ਫੇਸਬੁੱਕ ਨੂੰ ਹੁਕਮ ਦਿੱਤੇ ਗਏ ਕਿ ਸਾਈਬਰ ਕ੍ਰਾਈਮ ਵਿਭਾਗ ਵੱਲੋਂ ਜਾਣਕਾਰੀ ਦਿੱਤੇ ਜਾਣ ਉਤੇ ਅਜਿਹੇ ਸਾਰੇ ਕੰਟੇਂਟ ਜਾਂ ਮਿਲਦੇ ਜੁਲਦੇ ਇੰਤਰਾਜਯੋਗ ਪੋਸਟ ਤੁਰੰਤ ਹਟਾਉਣ ਅਤੇ ਬਲੌਕ ਕਰਨ। ਅਦਾਲਤ ਵੱਲੋਂ ਇਸ ਦੇ ਨਾਲ ਗੂਗਲ ਨੂੰ ਵੀ ਹੁਕਮ ਦਿੱਤੇ ਗਏ ਕਿ ਅਜਿਹਾ ਕੰਟੇਂਟ ਸਰਚ ਵਿਚ ਨਾ ਦਿਖਾਉਣ।
ਜਕੇਰ ਫੇਸਬੁੱਕ ਅਤੇ ਗੂਗਲ ਵੱਲੋਂ ਵੀਡੀਓ ਬਲੌਕ ਨਹੀਂ ਕੀਤੇ ਗਏ ਤਾਂ ਉਨ੍ਹਾਂ ਉਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਪੰਜਾਬ ਪੁਲਿਸ ਪਹਿਲਾਂ ਹੀ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਪੋਸਟ ਹਟਾਉਣ ਲਈ ਨੋਟਿਸ ਜਾਰੀ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਕ ਵਿਅਕਤੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫਰਜ਼ੀ ਵੀਡੀਓ ਸੋਸ਼ਲ ਮੀਡੀਆ ਉਤੇ ਪੋਸਟ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਸਾਈਬਰ ਕਰਾਈਮ ਬ੍ਰਾਂਚ ਵੱਲੋਂ ਉਸ ਵਿਰੁੱਧ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।