ਦੇਸ਼ ਕਲਿੱਕ ਬਿਓਰੋ :
ਭਾਰਤ ਵਿੱਚ ਵੱਖ ਵੱਖ ਖੇਤਰਾਂ ਦੇ ਆਪਣੇ ਆਪਣੇ ਰੀਤੀ ਰਿਵਾਜ਼ ਹਨ। ਖੇਤਰਾਂ ਵਿੱਚ ਲੋਕਾਂ ਦੇ ਤਿਉਂਹਾਰ ਮਨਾਉਣ ਦੇ ਆਪਣੇ ਢੰਗ ਹਨ। ਦੀਵਾਲੀ ਤੋਂ ਦੂਜੇ ਦਿਨ ਗੋਵਰਧਨ ਪੂਜਾ ਮੌਕੇ ਜ਼ਿਆਦਾਤਰ ਹਿੱਸਿਆਂ ਵਿਚ ਬਲਦਾਂ ਦੀ ਪੂਜਾ ਕੀਤੀ ਜਾਂਦੀ ਹੈ। ਭੀਲਵਾੜਾ ਜ਼ਿਲ੍ਹੇ ਦੇ ਮਾਣਡਲ ਕਸਬੇ ਵਿੱਚ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ। ਦੇਰ ਰਾਤ ਨੂੰ ਗਧਿਆਂ ਦੀ ਪੂਜਾ ਦਾ ਵੱਡਾ ਆਯੋਜਨ ਕੀਤਾ ਗਿਆ, ਜਿੱਥੇ ਘੁਮਿਹਾਰ ਸਮਾਜ ਦੇ ਲੋਕਾਂ ਨੇ ਗੋਵਰਧਨ ਪੂਜਾ ਦੇ ਦਿਨ ਗਧਿਆਂ ਨੂੰ ਨਿਹਾਉਣ ਤੋਂ ਬਾਅਦ ਸੁੰਦਰ ਤਰੀਕੇ ਨਾਲ ਸਜਾਇਆ। ਇਸ ਪਿੱਛੋਂ ਪਰੰਪਰਾਗਤ ਤਰੀਕੇ ਨਾਲ ਪੂਜਾ ਅਰਚਨਾ ਕੀਤੀ ਗਈ।
ਲੋਕਾਂ ਨੇ ਦੱਸਿਆ ਕਿ ਕਿਸਾਨ ਬਲਦ ਦੀ ਪੂਜਾ ਕਰਦੇ ਹਨ, ਉਸੇ ਤਰ੍ਹਾਂ ਪ੍ਰਜਾਪਤੀ ਸਮਾਜ ਦੇ ਲੋਕ ਗਧਿਆਂ ਦੀ ਪੂਜਾ ਸਾਲਾਂ ਤੋਂ ਕਰਦੇ ਆ ਰਹੇ ਹਨ, ਕਿਉਂਕਿ ਪ੍ਰਜਾਪਤੀ ਸਮਾਜ ਲਈ ਗਧੇ ਰੋਜ਼ੀ ਰੋਟੀ ਦਾ ਸਾਧਨ ਹਨ। ਗਧੇ ਤਾਲਾਬ ਵਿਚੋਂ ਮਿੱਟੀ ਭਰਕੇ ਲਿਾਉਂਦੇ ਹਨ ਇਸ ਲਈ ਸਾਲਾਂ ਤੋਂ ਇਹ ਪਰੰਪਰਾ ਮਾਣਡਲ ਕਸਬੇ ਵਿੱਚ ਨਿਭਾਈ ਜਾ ਰਹੀ ਹੈ।
ਗੋਵਰਧਨ ਪੂਜਾ ਦੇ ਦਿਨ ਰਾਤ ਨੂੰ 9 ਵਜੇ ਸਮਾਜ ਦੇ ਲੋਕ ਇਕੱਠੇ ਹੁੰਦੇ ਹਨ। ਗਧੇ ਨੂੰ ਨਿਹਾਉਣ ਤੋਂ ਬਾਅਦ ਸਜਾਇਆ ਜਾਂਦਾ ਹੈ। ਫਿਰ ਮਾਲਾ ਪਾ ਕੇ ਚੌਕ ਵਿੱਚ ਲੈ ਕੇ ਜਾਂਦੇ ਹਨ। ਇੱਥੇ ਪੰਡਿਤ ਪੂਜਾ ਅਰਚਨਾ ਦੇ ਬਾਅਦ ਮੂਹ ਮਿੱਠਾ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਪੈਰਾ ਵਿੱਚ ਪਟਾਕੇ ਰੱਖਕੇ ਇਨ੍ਹਾਂ ਨੂੰ ਭੜਕਾਇਆ ਜਾਂਦਾ ਹੈ, ਫਿਰ ਇਸਦੀ ਦੌੜ ਬਾਅਦ ਸੰਪਨ ਹੁੰਦੀ ਹੈ।