ਪੁਲਿਸ ਤੇ ਗੈਂਗਸਟਰਾਂ ’ਚ ਮੁਕਾਬਲਾ, 4 ਬਦਮਾਸ਼ਾਂ ਦੀ ਮੌਤ

ਰਾਸ਼ਟਰੀ

ਬੀਤੇ ਰਾਤ ਨੂੰ ਪੁਲਿਸ ਨਾਲ ਹੋਏ ਗੈਂਗਸਟਰਾਂ ਦੇ ਮੁਕਾਬਲੇ ਵਿੱਚ 4 ਮੋਸਟ ਵਾਂਟਡ ਗੈਂਗਸਟਰ ਮਾਰੇ ਗਏ। ਇਸ ਮੁਕਾਬਲੇ ਵਿੱਚ ਗੈਂਗ ਦਾ ਮੁਖੀ ਰੰਜਨ ਪਾਠਕ ਵੀ ਮਾਰਿਆ ਗਿਆ।

ਨਵੀਂ ਦਿੱਲੀ, 23 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਬੀਤੇ ਰਾਤ ਨੂੰ ਪੁਲਿਸ ਨਾਲ ਹੋਏ ਗੈਂਗਸਟਰਾਂ ਦੇ ਮੁਕਾਬਲੇ ਵਿੱਚ 4 ਮੋਸਟ ਵਾਂਟਡ ਗੈਂਗਸਟਰ ਮਾਰੇ ਗਏ। ਇਸ ਮੁਕਾਬਲੇ ਵਿੱਚ ਗੈਂਗ ਦਾ ਮੁਖੀ ਰੰਜਨ ਪਾਠਕ ਵੀ ਮਾਰਿਆ ਗਿਆ। ਦਿੱਲੀ ਦੇ ਰੋਹਿਣੀ ਖੇਤਰ ਵਿੱਚ ਬੀਤੇ ਰਾਤ ਨੂੰ ਮੁਕਾਬਲਾ ਹੋਇਆ। ਇਹ ਆਪਰੇਸ਼ਨ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਬਿਹਾਰ ਪੁਲਿਸ ਦੀ ਸਾਂਝੀ ਟੀਮ ਵੱਲੋਂ ਕੀਤਾ ਗਿਆ। 22 ਅਤੇ 23 ਅਕਤੂਬਰ ਦੀ ਰਾਤ ਦੀ ਅੱਧੀ ਰਾਤ ਨੂੰ ਹੋਏ ਮੁਕਾਬਲੇ ਵਿੱਚ ਜਬਰਦਸਤ ਗੋਲੀਬਾਰੀ ਹੋਈ, ਇਸ ਦੌਰਾਨ ਚਾਰਾਂ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ। ਜ਼ਖਮੀ ਹਾਲਤ ਵਿੱਚ ਚਾਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰਾਂ ਗੈਂਗਸਟਰਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਚਾਰੇ ਮੁਲਜ਼ਮ ਬਿਹਾਰ ਵਿੱਚ ਕਈ ਗੰਭੀਰ ਵਾਰਦਾਤਾਂ ਲਈ ਲੋੜੀਂਦੇ ਸਨ। ਸਾਰੇ ਗੈਂਗਸਟਰ ਬਿਹਾਰ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ ਲੋਂੜੀਦੇ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।