ਨਵੀਂ ਦਿੱਲੀ, 23 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਗਾਹਕ ਹੁਣ ਆਪਣੇ ਬੈਂਕ ਖਾਤਿਆਂ ਵਿੱਚ ਨਾਲ ਚਾਰ ਨੌਮਿਨੀ ਦਰਜ ਕਰਵਾ ਸਕਣਗੇ। ਸਰਕਾਰ ਨੇ ਬੈਂਕਿੰਗ ਪ੍ਰਣਾਲੀ ਦੇ ਅੰਦਰ ਇਕਸਾਰ ਅਤੇ ਆਸਾਨ ਦਾਅਵੇ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਇਹ ਪ੍ਰਣਾਲੀ ਪੇਸ਼ ਕੀਤੀ ਹੈ। ਵੀਰਵਾਰ, 23 ਅਕਤੂਬਰ ਨੂੰ, ਵਿੱਤ ਮੰਤਰਾਲੇ ਨੇ ਐਲਾਨ ਕੀਤਾ ਕਿ ਬੈਂਕਿੰਗ ਕਾਨੂੰਨ (ਸੋਧ) ਐਕਟ, 2025 ਦੇ ਮੁੱਖ ਨੌਮਿਨੀ ਨਿਯਮ 1 ਨਵੰਬਰ ਤੋਂ ਲਾਗੂ ਹੋਣਗੇ। ਇਹ ਐਕਟ 15 ਅਪ੍ਰੈਲ, 2025 ਨੂੰ ਸੂਚਿਤ ਕੀਤਾ ਗਿਆ ਸੀ।
ਇਹ ਵੀ ਦੱਸ ਦਈਏ ਕਿ ਗਾਹਕ ਹੁਣ ਆਪਣੇ ਬੈਂਕ ਖਾਤਿਆਂ ਵਿੱਚ ਨਾਲ ਚਾਰ ਨੌਮਿਨੀ ਜੋੜਨ ਦੇ ਨਾਲ-ਨਾਲ ਇਹ ਫੈਸਲਾ ਵੀ ਕਰ ਸਕਣਗੇ ਕਿ ਕਿਸਨੂੰ ਕਿਹੜਾ ਹਿੱਸਾ ਮਿਲੇਗਾ ਅਤੇ ਕਿਸਨੂੰ ਤਰਜੀਹ ਮਿਲੇਗੀ। ਗਾਹਕ ਆਪਣੀ ਸਹੂਲਤ ਦੇ ਆਧਾਰ ‘ਤੇ, ਵਿਅਕਤੀਗਤ ਤੌਰ ‘ਤੇ ਚਾਰ ਵਿਅਕਤੀਆਂ ਨੂੰ ਇੱਕੋ ਸਮੇਂ ਜਾਂ ਸਮੇਂ-ਸਮੇਂ ‘ਤੇ ਲੋੜ ਪੈਣ ‘ਤੇ ਵੀ ਨੌਮਿਨੀ ਨੂੰ ਜੋੜ ਸਕਦੇ ਹਨ।