ਨਵੀਂ ਦਿੱਲੀ, 23 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਭਾਰਤੀ ਮਹਿਲਾ ਟੀਮ ਨੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਮੈਚ ਵਿੱਚ ਨਿਊਜ਼ੀਲੈਂਡ ਵਿਰੁੱਧ 340 ਦੌੜਾਂ ਬਣਾਈਆਂ ਹਨ ਅਤੇ ਨਿਊਜ਼ੀਲੈਂਡ ਨੂੰ 341 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਮਹਿਲਾ ਟੀਮ ਨੇ ਆਪਣਾ ਇਹ ਸਭ ਤੋਂ ਵੱਡਾ ਸਕੋਰ ਬਣਾਇਆ ਹੈ।
ਨਿਊਜ਼ੀਲੈਂਡ ਨੇ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 48 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 329 ਦੌੜਾਂ ਬਣਾਈਆਂ ਸਨ। ਫਿਰ ਮੀਂਹ ਸ਼ੁਰੂ ਹੋਇਆ, ਅਤੇ ਦੋਵੇਂ ਪਾਰੀਆਂ ਇੱਕ-ਇੱਕ ਓਵਰ ਘਟਾ ਦਿੱਤਾ ਗਿਆ। ਫੇਰ ਆਖਰੀ ਓਵਰ ‘ਚ 11 ਦੌੜਾਂ ਬਣਾ ਭਾਰਤ ਨੇ ਆਪਣੀ ਪਾਰੀ 3 ਵਿਕਟਾਂ ਦੇ ਨੁਕਸਾਨ ‘ਤੇ 340 ਦੌੜਾਂ ‘ਤੇ ਖਤਮ ਕੀਤੀ।
ਭਾਰਤ ਲਈ, ਸਮ੍ਰਿਤੀ ਮੰਧਾਨਾ ਨੇ 109 ਦੌੜਾਂ ਅਤੇ ਪ੍ਰਤੀਕਾ ਰਾਵਲ ਨੇ 122 ਦੌੜਾਂ ਬਣਾਈਆਂ। ਜੇਮੀਮਾਹ ਰੋਡਰਿਗਜ਼ ਨੇ 76 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ, ਅਮੇਲੀਆ ਕੇਰ, ਰੋਜ਼ਮੇਰੀ ਮੇਅਰ ਅਤੇ ਸੂਜ਼ੀ ਬੇਟਸ ਨੇ 1-1 ਵਿਕਟ ਲਈ।