ਬੱਸ ਨੂੰ ਲਗੀ ਭਿਆਨਕ ਅੱਗ, 11 ਦੀ ਮੌਤ, ਕਈ ਗੰਭੀਰ ਜ਼ਖਮੀ

ਪੰਜਾਬ

ਨਵੀਂ ਦਿੱਲੀ, 24 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਸਵਾਰੀਆਂ ਨਾਲ ਭਰੀ ਬੱਸ ਨੂੰ ਭਿਆਨਕ ਅੱਗ ਲੱਗਣ ਵਾਰਨ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੋਰ ਕਈ ਗੰਭੀਰ ਰੂਪ ਵਿੱਚ ਜ਼ਖਮੀ ਹਨ। ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵੱਧਣ ਦਾ ਖਾਦਸਾ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ ਕੁਲ 42 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਕ ਬਾਈਕ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਬੱਸ ਜਦੋਂ ਹੈਦਰਾਬਾਦ ਤੋਂ ਬੇਂਗਲੁਰੂ ਜਾ ਰਹੀ ਸੀ ਤਾਂ ਰਸਤੇ ਵਿੱਚ ਅੱਜ ਸਵੇਰੇ ਕਰੀਬ 3 ਵਜੇ ਬੱਸ ਨੂੰ ਅੱਗ ਲਗ ਗਈ।

ਕੁਰਨੂਲ ਦੇ ਐਸਪੀ ਵਿਕਰਾਂਤ ਪਾਟਿਲ ਨੇ ਦੱਸਿਆ ਕਰੀਬ 3 ਵਜੇ ਕਾਵੇਰੀ ਟ੍ਰੈਵਲਜ਼ ਦੀ ਇਕ ਵੋਲਵੋ ਬੱਸ ਹੈਦਰਾਬਾਤ ਤੋਂ ਬੇਂਗਲੁਰੂ ਜਾ ਰਹੀ ਸੀ। ਬੱਸ ਇਕ ਦੋ ਪਹੀਆ ਵਾਹਨ ਨਾਲ ਟਕਰਾ ਗਈ ਅਤੇ ਬੱਸ ਦੇ ਹੇਠਾਂ ਫਸ ਗਈ। ਸਾਇਦ ਇਸੇ ਕਾਰਨ ਚਿੰਗਾਰੀ ਨਿਕਲੀ ਅਤੇ ਅੱਗ ਲਗ ਗਈ। ਬੱਸ ਏਸੀ ਸੀ, ਇਸ ਲਈ ਯਾਤਰੀਆਂ ਨੂੰ ਖਿੜਕੀਆਂ ਤੋੜਨੀ ਪਈਆਂ। ਜੋ ਵੀ ਸ਼ੀਸ਼ੇ ਤੋੜ ਸਕੇ, ਉਹ ਸੁਰੱਖਿਅਤ ਹਨ। ਇਸ ਹਾਦਸੇ  ਵਿੱਚ 11 ਜਾਣਿਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।