ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ

ਪੰਜਾਬ

ਅੱਜ ਸਵੇਰ ਸਮੇਂ ਹੀ ਨੈਸ਼ਨਲ ਹਾਈਵੇ ਉਤੇ ਗੋਲੀਆਂ ਮਾਰ ਕੇ ਪਿਤਾ ਅਤੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਸੋਨੀਪਤ, 24 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਅੱਜ ਸਵੇਰ ਸਮੇਂ ਹੀ ਨੈਸ਼ਨਲ ਹਾਈਵੇ ਉਤੇ ਗੋਲੀਆਂ ਮਾਰ ਕੇ ਪਿਤਾ ਅਤੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਹਰਿਆਣਾ ਦੇ ਸੋਨੀਪਤ ਵਿੱਚ ਅੱਜ ਸਵੇਰੇ 9.30 ਵਜੇ ਵਾਪਰੀ।

ਮਿਲੀ ਜਾਣਕਾਰੀ ਅਨੁਸਾਰ ਧਰਮਬੀਰ ਆਪਣੇ ਪੁੱਤਰ ਮੋਹਿਤ ਵਾਸੀ ਗੋਪਾਲਪੁਰ ਮੋਟਰਸਾਈਕਲ ਰਾਹੀਂ ਸੋਨੀਪਤ ਵੱਲ ਜਾ ਰਹੇ ਸਨ ਤਾਂ ਗਲਤ ਪਾਸਤੇ ਤੋਂ ਆ ਰਹੀ ਇਕ ਸਕਰਾਪੀਓ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਏ। ਹਮਲਾਵਰਾਂ ਨੇ ਇਸ ਤੋਂ ਬਾਅਦ ਪੁੱਲ ਤੋਂ ਛਾਲ ਮਾਰ ਕੇ ਮੋਹਿਤ ਨੂੰ ਕਈ ਗੋਲੀਆਂ ਮਾਰ ਦਿੱਤੀਆਂ ਜਿਸ ਕਾਰਨ ਮੌਤ ਉਤੇ ਮੌਤ ਹੋ ਗਈ।

ਫਿਰ ਮੁਲਜ਼ਮਾਂ ਨੇ ਪਿੱਛਾ ਕੀਤਾ ਤੇ ਹਾਈਵੇਅ ਦੇ ਪਾਰ ਇੱਕ ਢਾਬੇ ਦੇ ਸਾਹਮਣੇ ਪਿਤਾ ਧਰਮਬੀਰ ਨੂੰ ਗੋਲੀ ਮਾਰ ਦਿੱਤੀ। ਦੱਸਿਆ ਗਿਆ ਹੈ ਕਿ ਤਿੰਨ ਜਾਂ ਚਾਰ ਅਪਰਾਧੀਆਂ ਨੇ 15 ਤੋਂ 20 ਗੋਲੀਆਂ ਚਲਾਈਆਂ। ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੋ ਸਕਦਾ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਮੋਹਿਤ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ। ਮੋਹਿਤ ‘ਤੇ ਪਿਛਲੇ ਸਾਲ ਵੀ ਹਮਲਾ ਹੋਇਆ ਸੀ। ਪੁਲਿਸ ਟੀਮਾਂ ਇਸ ਸਮੇਂ ਜਾਂਚ ਕਰ ਰਹੀਆਂ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।