ਦੇਸ਼ ਕਲਿੱਕ ਬਿਓਰੋ
ਦੀਵਾਲੀ ਦੇ ਦਿਨ ਇਕ ਆਂਗਣਵਾੜੀ ਵਰਕਰ ਨਾਲ ਕਿਸਮਤ ਨੇ ਅਜਿਹਾ ਖੇਡ ਖੇਡੀ ਕਿ ਚਰਚਾ ਦਾ ਵਿਸ਼ਾ ਬਣ ਗਈ। ਆਂਗਣਵਾੜੀ ਵਰਕਰ ਦੇ ਖਾਤੇ ਵਿੱਚ 1 ਅਰਬ 23 ਲੱਖ ਤੋਂ ਜ਼ਿਆਦਾ ਪੈਸੇ ਖਾਤੇ ਵਿੱਚ ਆ ਗਏ। ਬਿਹਾਰ ਜ਼ਿਲ੍ਹੇ ਦੇ ਛਾਤਾਪੁਰ ਬਲਾਕ ਵਿੱਚ ਦੀਵਾਲੀ ਵਾਲੇ ਦਿਨ ਗਵਾਲਪਾੜਾ ਪੰਚਾਇਤ ਦੇ ਵਾਰਡ ਨੰਬਰ 14 ਦੀ ਆਂਗਣਵਾੜੀ ਵਰਕਰ ਵਿਭਾ ਕੁਮਾਰੀ ਦੇ ਖਾਤੇ ਵਿੱਚ 1 ਅਰਬ 23 ਲੱਖ 56 ਹਜ਼ਾਰ ਰੁਪਏ ਆ ਗਏ।
ਵਿਭਾ ਕੁਮਾਰੀ ਨੂੰ ਇਹ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਤਹਿਤ ਆਪਣੇ ਜੀਵਿਕਾ ਸਮੂਹ ਦੇ ਤਹਿਤ ਮਿਲਣ ਵਾਲੀ 10 ਹਜ਼ਾਰ ਰੁਪਏ ਦੀ ਸਰਕਾਰੀ ਮਦਦ ਰਕਮ ਦੀ ਜਾਣਕਾਰੀ ਲਈ ਨੇੜੇ ਦੇ ਹੀ ਇਕ ਵਿਅਕਤੀ ਕੋਲ ਗਈ। ਜਦੋਂ ਉਸਨੇ ਉਸਦੇ ਖਾਤੇ ਦੀ ਜਾਣਕਾਰੀ ਕਢਵਾਈ, ਤਾਂ ਉਹ ਰਕਮ ਦਿੱੀ, ਉਸ ਨੂੰ ਦੇਖ ਕੇ ਸਭ ਦੇ ਹੋਸ਼ ਉਡ ਗਏ। ਖਾਤੇ ਵਿੱਚ 10 ਹਜ਼ਾਰ ਨਹੀਂ, ਬਲਕਿ ਪੂਰਾ 1 ਅਰਬ 23 ਲੱਖ 56 ਹਜ਼ਾਰ ਰੁਪਏ ਸਨ।
ਗੁਆਢੀ ਨੇ ਹੈਰਾਨ ਹੋ ਕੇ ਦੱਸਿਆ ਕਿ ਖਾਤੇ ਵਿੱਚ ਅਰਬਾਂ ਰੁਪਏ ਹਨ, ਪ੍ਰੰਤੂ ਖਾਤਾ ਫਰੀਜ ਦਿਖਾਈ ਦੇ ਰਿਹਾ ਹੈ। ਪਹਿਲਾਂ ਤਾਂ ਵਿਭਾ ਕੁਮਾਰੀ ਨੂੰ ਲੱਗਿਆ ਕਿ ਸ਼ਾਇਦ ਕੋਈ ਗਲਤੀ ਜਾਂ ਤਕਨੀਕੀ ਗੜਬੜੀ ਹੈ, ਪ੍ਰੰਤੂ ਜਦੋਂ ਦੁਬਾਰਾ ਚੈਕ ਕਰਵਾਇਆ ਤਾਂ ਉਹੀ ਅੰਕੜਾ ਸਾਹਮਣੇ ਆਇਆ। ਉਨ੍ਹਾਂ ਘਬਰਾ ਕੇ ਤੁਰੰਤ ਆਪਣੇ ਪਤੀ ਮਿਥਿਲੇਸ਼ ਪਾਸਵਾਨ ਨੂੰ ਪੂਰੀ ਗੱਲ ਦਸੀ।
ਮਿਥਿਲੇਸ਼ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ। ਬੈਂਕ ਦੇ ਸੀਐਸਪੀ ਸੰਚਾਲਕ ਘਣਸ਼ਿਆਮ ਕੁਮਾਰ ਸਾਹ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਨੂੰ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਵਿਭਾ ਕੁਮਾਰੀ ਦੇ ਖਾਤੇ ਵਿੱਚ ਐਨੀ ਵੱਡੀ ਰਕਮ ਹੈ। ਮਾਮਲਾ ਕਾਫੀ ਅਜੀਬ ਹੈ, ਇਸ ਲਈ ਤੁਰੰਤ ਬੈਂਕ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹੁਣ ਇਹ ਸਵਾਲ ਹੈ ਕਿ ਇੰਨੀ ਵੱਡੀ ਰਕਮ ਆਖਿਰ ਆਈ ਕਿੱਥੋਂ? ਕੀ ਇਹ ਕਿਸੇ ਸਰਕਾਰੀ ਗੜਬੜੀ ਦਾ ਨਤੀਜਾ ਹੈ ਜਾਂ ਕਿਸੇ ਸਾਈਬਰ ਏਰਰ ਦਾ ਕਮਾਲ, ਜਾਂ ਫਿਰ ਕਿਸੇ ਵੱਡੇ ਖੇਡ ਦਾ ਹਿੱਸਾ। ਪ੍ਰੰਤੂ ਇਸ ਦੀ ਚਰਚਾ ਹੋ ਰਹੀ ਹੈ।




