ਬੇਕਾਬੂ ਕਾਰ ਘਰ ਦੇ ਬਾਹਰ ਬੈਠੇ ਲੋਕਾਂ ’ਤੇ ਚੜ੍ਹੀ, ਮਹਿਲਾ ਸਮੇਤ 5 ਦੀ ਮੌਤ

ਪੰਜਾਬ ਰਾਸ਼ਟਰੀ

ਆਗਰਾ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਇਕ ਬੇਕਾਬੂ ਕਾਰ ਘਰ ਦੇ ਬਾਹਰ ਬੈਠੇ ਲੋਕਾਂ ਉਤੇ ਚੜ੍ਹਨ ਕਾਰਨ ਇਕ ਮਹਿਲਾ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਤਰ ਪ੍ਰਦੇਸ਼ ਦੇ ਆਗਰਾ ਵਿੱਚ ਜਦੋਂ ਲੋਕ ਘਰ ਦੇ ਬਾਹਰ ਬੈਠੇ ਸਨ ਤਾਂ ਇਕ ਬੇਕਾਬੂ ਕਾਰ ਉਨ੍ਹਾਂ ਉਤੇ ਆ ਚੜ੍ਹੀ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ।

ਨਿਊ ਆਗਰਾ ਦੇ ਨਗਲਾ ਬੂਢੀ ਖੇਤਰ ਵਿੱਚ ਵਾਪਰੇ ਇਸ ਹਾਦਸੇ ’ਚ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ 5 ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਤੇਜ ਰਫਤਾਰ ਕਾਰ ਉਤੇ ਡਰਾਈਵਰ ਕਾਬੂ ਨਾ ਰਖ ਸਕਿਆ। ਉਸਨੇ ਪਹਿਲਾਂ ਇਕ ਬਾਈਕ ਸਵਾਰ ਜੋਮੈਟੋ ਡਿਲੀਵਰ ਬੁਆਏ ਨੂੰ ਟੱਕ ਮਾਰ ਅਤੇ ਫਿਰ ਸੜਕ ਕਿਨਾਰੇ ਬੈਠੇ ਲੋਕਾਂ ਉਤੇ ਜਾ ਚੜ੍ਹੀ। ਟੱਕਰ ਮਾਰਨ ਦੇ ਬਾਅਦ ਕਾਰ ਕਰੀਬ 50 ਮੀਟਰ ਤੱਕ ਲੋਕਾਂ ਨੂੰ ਘਸੀਟਦੀ ਗਈ। ਆਖੀਰ ਵਿੱਚ ਇ ਕੰਧ ਨਾਲ ਟਕਰਾ ਕੇ ਰੁਕੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।