ਕੰਜੂਸੀ ਕਰਕੇ ਜੋੜਿਆ ਪੈਸਾ, ਹੁਣ ਹੋ ਰਿਹਾ ਪਛਤਾਵਾ
ਚੰਡੀਗੜ੍ਹ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਅਮੀਰ ਹੋਣਾ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ। ਕਈ ਲੋਕ ਪੈਸਾ ਜੋੜਨ ਲਈ ਆਪਣਾ ਸਭ ਕੁਝ ਗੁਆ ਦਿੰਦੇ ਹਨ ਤੰਗੀਆਂ ਤੁਰਸੀਆਂ ਨਾਲ ਪੈਸੇ ਇਕੱਠੇ ਕਰਦੇ ਹਨ। ਪ੍ਰੰਤੂ ਬੈਂਕਾਂ ਵਿੱਚ ਕਰੋੜਾਂ ਰੁਪਏ ਹੋਣ ਦੇ ਬਾਵਜੂਦ ਆਦਮੀ ਨੂੰ ਆਰਾਮ ਨਹੀਂ ਮਿਲਦਾ। ਅਜਿਹੀ ਕਹਾਣੀ ਹੈ ਕਿ ਜਪਾਨ ਦੇ ਰਹਿਣ ਵਾਲੇ ਸੁਜੁਕੀ ਦੀ। ਉਨ੍ਹਾਂ 40 ਸਾਲ ਹਰ ਛੋਟੀ ਤੋਂ ਛੋਟੀ ਚੀਜ਼ ਉਤੇ ਬੱਚਤ ਕੀਤੀ। ਉਸ ਨੇ ਹੌਲੀ ਹੌਲੀ ਕਰਕੇ 4 ਕਰੋੜ ਦੀ ਸੰਪਤੀ ਬਣਾ ਲਈ। ਅੱਜ 67 ਸਾਲ ਦੀ ਉਮਰ ਵਿੱਚ ਉਸ ਕੋਲ ਹੁਣ ਉਹ ਸਭ ਕੁਝ ਹੋ ਜੋ ਪੈਸੇ ਨਾਲ ਖਰੀਦਿਆ ਜਾ ਸਕਦਾ ਹੈ, ਪਰ ਉਹ ਨਹੀਂ ਜੋ ਦਿਲ ਚਾਹੁੰਦਾ ਹੈ।
ਸੁਜੁਕੀ ਇਕ ਸਾਧਾਰਣ ਪਰਿਵਾਰ ਵਿਚ ਪੈਦਾ ਹੋਇਆ ਸੀ। ਉਸਨੇ ਬਚਪਨ ਵਿਚ ਸਿੱਖ ਲਿਆ ਸੀ ਕਿ ਪੈਸਾ ਬਚਾਉਣਾ ਕਿੰਨਾਂ ਜ਼ਰੂਰੀ ਹੈ। ਉਹ ਸਕੂਲ ਦੇ ਦਿਨਾਂ ਤੋਂ ਹੀ ਪਾਰਟ ਟਾਈਮ ਕੰਮ ਕਰਦੇ ਸਨ ਅਤੇ ਹਰ ਖਰਚ ਸੋਚ ਸਮਝਕੇ ਕਰਦੇ। ਉਨ੍ਹਾਂ ਦੀ ਜ਼ਿੰਦਗੀ ਦਾ ਇਕ ਹੀ ਮੰਤਰੀ ਸੀ, ‘ਕਮਾਓ ਘੱਟ, ਬਚਾਓ ਜ਼ਿਆਦਾ,’ ਨਾ ਮਹਿੰਗੇ ਕੱਪੜੇ, ਨਾ ਬਾਹਰ ਖਾਣਾ, ਨਾ ਘੁੰਮਣਾ ਫਿਰਨਾ ਬਸ ਸਾਦੀ ਜ਼ਿੰਦਗੀ, ਉਚੇ ਵਿਚਾਰ ਅਤੇ ਬੈਂਕ ਅਕਾਊਂਟ ਵਿੱਚ ਵਧਦੀ ਰਕਮ ਹੀ ਉਸਦਾ ਮਕਸਦ ਸੀ।
ਨੌਕਰੀ ਲੱਗਣ ਤੋਂ ਬਾਅਦ ਉਸਨੇ ਕਦੇ ਵੀ ਫਜ਼ੂਲ ਖਰਚ ਨਹੀਂ ਕੀਤਾ, ਦਫ਼ਤਰ ਤੋਂ ਦੂਰ ਸਸਤਾ ਕਿਰਾਏ ਦਾ ਕਮਰਾ, ਗੱਡੀ ਨਹੀਂ ਖਰੀਦੀ, ਬਸ ਜਾਂ ਸਾਈਕਲ ਉਤੇ ਸਫਰ ਕੀਤਾ। ਘਰ ਵਿਚ ਉਸਨੇ ਏਸੀ ਤੱਕ ਦੀ ਵਰਤੋਂ ਨਹੀਂ ਕੀਤੀ ਤਾਂ ਕਿ ਬਿਜਲੀ ਦਾ ਬਿੱਲ ਘੱਟ ਆਵੇ। ਵਿਆਹ ਦੇ ਬਾਅਦ ਪਤਨੀ ਨੇ ਵੀ ਇਸ ਸਾਦਗੀ ਨੂੰ ਅਪਣਾ ਲਿਆ। ਦੋਵਾਂ ਨੇ ਮਿਲਕੇ ਇਕ ਸਾਧਾਰਣ ਜ਼ਿੰਦਗੀ ਜੀ, ਪ੍ਰੰਤੂ ਉਨ੍ਹਾਂ ਜ਼ਿੰਦਗੀ ਦੇ ਚਾਅ ਹਮੇਸ਼ਾ ਲਈ ਬੱਚਤ ਦੇ ਨਾਮ ਟਾਲ ਦਿੱਤੇ।
ਸਾਲਾਂ ਦੀ ਮਿਹਤਨ ਅਤੇ ਘੱਟ ਖਰਚ ਨੇ ਰੰਗ ਵੀ ਦਿਖਾਇਆ। ਸੇਵਾ ਮੁਕਤੀ ਸਮੇਂ ਕਰੀਬ 65 ਮਿਲੀਅਨ ਯੇਨ ਭਾਗ ਲਗਭਗ 4 ਕਰੋੜ ਰੁਪਏ ਸੇਵ ਕੀਤੇ। ਉਨ੍ਹਾਂ ਸੋਚਿਆ ਸੀ ਹੁਣ ਬੁਢਾਪੇ ਵਿੱਚ ਅਰਾਮ ਦੀ ਜ਼ਿੰਦਗੀ ਜਿਉਣਗੇ। ਦੁਨੀਆ ਦੇਖਣਗੇ, ਪਤਨੀ ਨਾਲ ਉਹ ਸਭ ਕਰਨਗੇ ਜੋ ਕਦੇ ਨਹੀਂ ਕੀਤਾ। ਪਰ ਸੇਵਾ ਮੁਕਤੀ ਦੇ ਕੁਝ ਮਹੀਨੇ ਬਾਅਦ ਹੀ ਉਸਦੀ ਪਤਨੀ ਗੰਭੀਰ ਬੀਮਾਰ ਹੋ ਗੲ ਅਤੇ 66 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਪਤਨੀ ਦੀ ਮੌਤ ਤੋਂ ਬਾਅਦ ਸੁਜੁਕੀ ਨੂੰ ਹੁਣ ਸਮਝ ਆਇਆ ਹੈ, ਪੈਸਾ ਸਭ ਕੁਝ ਨਹੀਂ, ਕਾਸ਼, ਮੈਂ ਆਪਣੀ ਪਤਨੀ ਨਾਲ ਜ਼ਿਆਦਾ ਘੁੰਮਿਆ ਹੁੰਦਾ, ਚੰਗੇ ਰੈਸਟੋਰੇਂਟ ਵਿਚ ਖਾਣਾ ਖਾਧਾ ਹੁੰਦਾ, ਹੁਣ ਪੈਸੇ ਹਾਂ ਪਰ ਉਹ ਨਹੀਂ ਹੈ ਜਿਸ ਨਾਲ ਉਸਨੇ ਖਰਚ ਕਰਨਾ ਸੀ। ਸੋਸ਼ਲ ਮੀਡੀਆ ਉਤੇ ਜਾਪਾਨੀ ਬਜ਼ੁਰਗ ਦੀ ਇਹ ਕਹਾਣੀ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਮਾਂ ਅਤੇ ਰਿਸ਼ਤੇ ਸਭ ਤੋਂ ਕੀਮਤੀ ਹੁੰਦੇ ਹਨ।




