ਅਬੋਹਰ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੁਰਾਣਾ ਘਰ ਢਾਹਉਂਦੇ ਸਮੇਂ 11 ਹਜ਼ਾਰ ਬੋਲਟ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਹੈ। ਇਹ ਘਟਨਾ ਅਬੋਹਰ ਵਿੱਚ ਇਕ ਪੁਰਾਣਾ ਘਰ ਤੋੜਦੇ ਸਮੇਂ ਵਾਪਰੀ। ਮ੍ਰਿਤਕ ਦੀ ਪਹਿਚਾਣ ਸ਼ਕਤੀ ਸਿੰਘ ਵਜੋਂ ਹੋਈ ਹੈ। ਮ੍ਰਿਤਕ ਮਜ਼ਦੂਰੀ ਦਾ ਕੰਮ ਕਰਦਾ ਸੀ। ਅੱਜ ਸਚਖੰਡ ਕਾਨਵੈਂਟ ਸਕੂਲ ਤੋਂ ਕੁਝ ਦੂਰੀ ਉਤੇ ਇਕ ਮਕਾਨ ਤੋੜਨ ਦਾ ਕੰਮ ਕਰ ਰਿਹਾ ਸੀ।
ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਮਾਲਕ ਬਲਵਿੰਦਰ ਸਿੰਘ ਦਾ ਪੁਰਾਣਾ ਘਰ ਢਾਹ ਰਿਹਾ ਸੀ। ਜਦੋਂ ਉਹ ਛੱਤ ਉਤੇ ਚੜ੍ਹਿਆ ਤਾਂ ਉਸ ਸਮੇਂ ਪਈ ਕੋਈ ਚੁੱਕਦੇ ਸਮੇਂ ਉਪਰ ਦੀ ਲੰਘ ਰਹੀਆਂ 11 ਹਜ਼ਾਰ ਵੋਲਟਜ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਤੁਰੰਤ ਦੂਜੇ ਨਾਲ ਕੰਮ ਕਰਦੇ ਮਜ਼ਦੂਰਾਂ ਅਤੇ ਮਕਾਨ ਮਾਲਕ ਨੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਿਥੋਂ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਹਸਪਤਾਲ ਪਹੁੰਚਣ ਉਤੇ ਡਾਕਟਰਾਂ ਨੇ ਸ਼ਕਤੀ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ।




