ਆਂਗਣਵਾੜੀ ਵਰਕਰਾਂ ਦਾ ਰੋਕਿਆ ਮਾਣਭੱਤਾ ਤੁਰੰਤ ਜਾਰੀ ਕੀਤਾ ਜਾਵੇ : ਪ੍ਰਕਾਸ਼ ਕੌਰ ਸੋਹੀ, ਪ੍ਰਤਿਭਾ ਸ਼ਰਮਾ

ਪੰਜਾਬ

ਬਠਿੰਡਾ, 26 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਆਂਗਣਵਾੜੀ ਵਰਕਰ ਹੈਲਪਰ ਸੀਟੂ ਯੂਨੀਅਨ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪ੍ਰਤਿਭਾ ਸ਼ਰਮਾ ਸਾਂਝੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਬਲਾਕ ਭਗਤਾ ਭਾਈਕਾ ਦੇ ਸਰਕਲ ਜਲਾਲ ਦੇ ਸੁਪਰਵਾਈਜ਼ਰ ਵੀਰ ਪਾਲ ਕੌਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਿਛਲੇ ਜੂਨ ਜੁਲਾਈ ਅਗਸਤ ਤਿੰਨ ਮਹੀਨੇ ਦਾ ਵਰਕਰਾਂ ਦਾ ਮਾਣ ਭੱਤਾ ਰੋਕਿਆ ਗਿਆ ਹੈ ਕਹਿ ਰਹੇ ਹਨ ਕਿ ਪੋਸ਼ਣ ਟਰੈਕਰ ਉੱਤੇ ਆਨਲਾਈਨ ਕੰਮ ਕਰੋ, ਪ੍ਰੰਤੂ ਸਾਨੂੰ ਅਜੇ ਕੋਈ ਸਰਕਾਰੀ ਨਹੀਂ ਮਿਲੇ, ਸਾਡੇ ਕੋਲ ਵੀ ਫੋਨ ਨਹੀਂ ਹਨ ਸਾਡੀ ਸੀਟੂ ਜਥੇਬੰਦੀ ਦਾ ਫੈਸਲਾ ਹੋਣ ਕਰਕੇ ਸਾਡੀ ਆਨਲਾਈਨ ਹੜਤਾਲ ਚੱਲ ਰਹੀ ਹੈ। ਇਸ ਕਾਰਨ ਹੀ ਆਨਲਾਈਨ ਕੰਮ ਬੰਦ ਕੀਤਾ ਹੋਇਆ ਹੈ।

ਇਸ ਸਬੰਧੀ 23 ਅਕਤੂਬਰ 2025 ਨੂੰ ਸਾਡੀ ਜਥੇਬੰਦੀ ਦੀ ਮੀਟਿੰਗ ਡਾਇਰੈਕਟਰ ਸਾਹਿਬ ਨਾਲ ਵੀ ਹੋ ਚੁੱਕੀ ਹੈ। ਉਹਨਾਂ ਵੱਲੋਂ ਜੱਥੇਬੰਦੀ ਨੂੰ ਭਰੋਸਾ ਦਵਾਇਆ ਗਿਆ ਕਿ ਸਾਡੇ ਮਹਿਕਮੇ ਵੱਲੋਂ ਕਿਸੇ ਵੀ ਵਰਕਰ ਹੈਲਪਰ ਨੂੰ ਤੰਗ ਨਹੀਂ ਕੀਤਾ ਜਾਵੇਗਾ ।ਪਰੰਤੂ ਇਸ ਦੇ ਬਾਵਜੂਦ ਸਰਕਲ ਜਲਾਲ ਦੇ ਸੁਪਰਵਾਈਜ਼ਰ ਵੀਰਪਾਲ ਕੌਰ ਵੱਲੋਂ ਵਰਕਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ । ਬਣਦਾ ਮਾਣ ਭੱਤਾ ਨਹੀਂ ਪਾਇਆ ਜਾ ਰਿਹਾ , ਜਦ ਕਿ ਸਾਰੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਵੀ ਮਾਣ ਭੱਤਾ ਰੋ ਕਿਆ ਹੋਇਆ ਸੀ । ਦਿਵਾਲੀ ਤੋਂ ਪਹਿਲਾਂ ਸਭ ਦਾ ਮਾਣ ਭੱਤਾ ਜਾਰੀ ਕਰ ਦਿੱਤਾ ਗਿਆ । ਬਲਾਕ ਭਗਤਾ ਭਾਈਕਾ ਵਿੱਚ ਤਿੰਨ ਵਰਕਰ ਕਿਰਨਜੀਤ ਕੌਰ ਜਲਾਲ , ਬਲਾਕ ਦੇ ਜਰਨਲ ਸੈਕਟਰੀ ਸਰਬਜੀਤ ਕੌਰ, ਸਰਕਲ ਜਲਾਲ ਦੇ ਪ੍ਰੈਸ ਸਕੱਤਰ ਕਵਲਜੀਤ ਕੌਰ, ਗੁਮਟੀ ਕਲਾਂ ਬਲਾਕ ਦੇ ਖਜ਼ਾਨਚੀ ਅਤੇ ਦੋ ਹੈਲਪਰ ਪਰਮਜੀਤ ਕੌਰ ,ਜਲਾਲ ਅਤੇ ਮਨੀਸ਼ਾ ਰਾਣੀ, ਗੁਮਟੀ ਕਲਾਂ ਇਹਨਾਂ ਦਾ ਮਾਣ ਭੱਤਾ ਨਹੀਂ ਪਾਇਆ ਗਿਆ । ਉਲਟਾ ਸਾਡੇ ਤੇ ਡਰਾਉਣ ਧਮਕਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਜਦ ਕਿ ਲੋਕ ਤਾਂ ਦੀਵਾਲੀ ਦੇ ਤਿਉਹਾਰ ਤੇ ਇੱਕ ਦੂਜੇ ਨੂੰ ਗਿਫ਼ਟ ਦਿੰਦੇ ਆ ਪਰ ਸਾਡੀਆਂ ਵਰਕਰਾ ਹੈਲਪਰਾ ਨੂੰ ਬਣਦਾ ਮੇਹਨਤਾਨਾ ਵੀ ਨਹੀਂ ਦਿੱਤਾ ਗਿਆ ਸੁਪਰਵਾਈਜ਼ਰ ਵੱਲੋਂ ਸਾਡੀਆਂ ਵਰਕਰਾਂ ਹੈਲਪਰਾ ਨੂੰ ਕਾਲ਼ੀ ਦਿਵਾਲੀ ਮਨਾਉਣ ਲਈ ਮਜਬੂਰ ਕੀਤਾ ਗਿਆ । ਜਥੇਬੰਦੀ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਮਾਣ ਭੱਤਾ ਪਾਇਆ ਜਾਵੇ ਜੇਕਰ ਮਾਣ ਭੱਤਾ ਨਹੀਂ ਪਾਇਆ ਜਾਂਦਾ ਤਾਂ ਜਥੇਬੰਦੀ ਅਗਲਾ ਐਕਸ਼ਨ ਲੈਣ ਲਈ ਤਿਆਰ ਹੈ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।