ਜਦੋਂ ਨੇਤਾਵਾਂ ਨੂੰ ਆਉਣ ‘ਚ ਹੋਈ ਦੇਰ ਤਾਂ ਔਰਤਾਂ ਸਿਰਾਂ ‘ਤੇ ਕੁਰਸੀਆਂ ਚੱਕ ਕੇ ਘਰਾਂ ਨੂੰ ਲੈ ਗਈਆਂ

ਰਾਸ਼ਟਰੀ

ਬਿਹਾਰ, 26 ਅਕਤੂਬਰ: ਦੇਸ਼ ਕਲਿੱਕ ਬਿਊਰੋ :

ਐਤਵਾਰ ਨੂੰ ਬਿਹਾਰ ਦੇ ਫੋਰਬਸਗੰਜ ਦੇ ਦੀਨਦਿਆਲ ਚੌਕ ਵਿਖੇ ਐਨਡੀਏ ਦੇ ਮੁੱਖ ਚੋਣ ਦਫ਼ਤਰ ਦੇ ਉਦਘਾਟਨ ਦੌਰਾਨ ਵੱਡਾ ਹੰਗਾਮਾ ਹੋਇਆ। ਅਸਲ ‘ਚ ਇਸ ਉਦਘਾਟਨ ਸਮਾਰੋਹ ਕਈ ਨੇਤਾਵਾਂ ਨੇ ਆਉਣਾ ਸੀ, ਪਰ ਉਹ ਕਿਸੇ ਕਾਰਨ ਲੇਟ ਹੋ ਗਏ ਅਤੇ ਸਮਾਗਮ ਸਮੇਂ ਸਿਰ ਸ਼ੁਰੂ ਨਾ ਹੋ ਸਕਿਆ ਤਾਂ ਔਰਤਾਂ ਅਤੇ ਵਰਕਰਾਂ ਦਾ ਸਬਰ ਟੁੱਟ ਗਿਆ, ਜਿਸ ਕਾਰਨ ਕੁਝ ਔਰਤਾਂ ਉਦਘਾਟਨ ਸਮਾਰੋਹ ‘ਚੋਂ ਕੁਰਸੀਆਂ ਚੁੱਕ ਕੇ ਲੈ ਗਈਆਂ।

ਰਿਪੋਰਟਾਂ ਅਨੁਸਾਰ, ਐਨਡੀਏ ਦੇ ਚੋਣ ਦਫ਼ਤਰ ਦਾ ਉਦਘਾਟਨ ਸ਼ਾਮ 4:00 ਵਜੇ ਹੋਣਾ ਤੈਅ ਸੀ। ਵੱਡੀ ਗਿਣਤੀ ਵਿੱਚ ਵਰਕਰ ਅਤੇ ਸਥਾਨਕ ਔਰਤਾਂ ਸਵੇਰ ਤੋਂ ਹੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੀਆਂ ਸਨ। ਔਰਤਾਂ ਦੀ ਵੱਡੀ ਗਿਣਤੀ ਦਾ ਮੁੱਖ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਛੱਠ ਤਿਉਹਾਰ ਲਈ ਸਾੜੀਆਂ ਅਤੇ ਹੋਰ ਪੂਜਾ ਸਮੱਗਰੀ ਮਿਲਣ ਦੀ ਉਮੀਦ ਸੀ। ਜਦੋਂ ਆਗੂ ਸ਼ਾਮ 4:00 ਵਜੇ ਦੇ ਨਿਰਧਾਰਤ ਸਮੇਂ ਤੋਂ ਬਾਅਦ ਵੀ ਉਦਘਾਟਨ ਲਈ ਨਹੀਂ ਪਹੁੰਚੇ, ਤਾਂ ਆਖਰਕਾਰ ਔਰਤਾਂ ਦਾ ਸਬਰ ਟੁੱਟ ਗਿਆ। ਫਿਰ ਗੁੱਸੇ ਵਿੱਚ ਆਈਆਂ ਔਰਤਾਂ ਗਾਲਾਂ ਕੱਢਦੀਆਂ ਹੋਈਆਂ, ਕੁਰਸੀਆਂ ਆਪਣੇ ਸਿਰਾਂ ‘ਤੇ ਚੁੱਕ ਕੇ ਚੋਣ ਦਫ਼ਤਰ ਤੋਂ ਬਾਹਰ ਨਿਕਲਣ ਲੱਗ ਪਈਆਂ।

ਹਾਲਾਂਕਿ ਸਥਾਨਕ ਕਾਰਕੁਨਾਂ ਅਤੇ ਮੌਕੇ ‘ਤੇ ਮੌਜੂਦ ਟੈਂਟ ਹਾਊਸ ਦੇ ਲੋਕਾਂ ਨੇ ਔਰਤਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬਹੁਤ ਸਾਰੀਆਂ ਔਰਤਾਂ ਪਹਿਲਾਂ ਹੀ ਕੁਰਸੀਆਂ ਲੈ ਕੇ ਚਲੀਆਂ ਗਈਆਂ ਸਨ। ਇਸ ਘਟਨਾ ਨੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਹੀ ਚੋਣ ਦਫ਼ਤਰ ਵਿੱਚ ਹਫੜਾ-ਦਫੜੀ ਅਤੇ ਤਣਾਅ ਪੈਦਾ ਕਰ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।